ਪ੍ਰਵਾਸੀ ਭਾਰਤੀ ਸ਼ਾਇਰ ਪਰਮਿੰਦਰ ਪ੍ਰਵਾਨਾ ਦੀ ਕਿਤਾਬ ‘ਚੋਣਵੀਆਂ ਇਤਿਹਾਸਕ ਰਚਨਾਵਾਂ ‘ਲੋਕ ਅਰਪਣ।

ਪ੍ਰਵਾਸੀ ਭਾਰਤੀ ਸ਼ਾਇਰ ਪਰਮਿੰਦਰ ਪ੍ਰਵਾਨਾ ਦੀ ਕਿਤਾਬ ‘ਚੋਣਵੀਆਂ ਇਤਿਹਾਸਕ ਰਚਨਾਵਾਂ ‘ਲੋਕ ਅਰਪਣ।
ਪ੍ਰਵਾਸੀ ਭਾਰਤੀ ਸ਼ਾਇਰ ਪਰਮਿੰਦਰ ਪ੍ਰਵਾਨਾ ਦੀ ਕਿਤਾਬ ‘ਚੋਣਵੀਆਂ ਇਤਿਹਾਸਕ ਰਚਨਾਵਾਂ ‘ਲੋਕ ਅਰਪਣ।

ਰਾਜਪੁਰਾ 7 ਜਨਵਰੀ :ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਰੋਟਰੀ ਭਵਨ ਦੇ ਹਾਲ ਵਿਚ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਏ ਪੰਜਾਬੀ ਦੇ ਉੱਘੇ ਸਾਹਿਤਕਾਰ ਪਰਮਿੰਦਰ ਸਿੰਘ ਪ੍ਰਵਾਨਾ ਦੀ ਪੁਸਤਕ ਚੋਣਵੀਆਂ ਇਤਿਹਾਸਕ ਰਚਨਾਵਾਂ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁਖ  ਮਹਿਮਾਨ ਰੋਟਰੀ ਕਲੱਬ ਦੇ ਪ੍ਰਧਾਨ ਰਵਿੰਦਰ ਰਣਦੇਵ ਨੇ ਪ੍ਰਵਾਨਾ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੇ ਸੱਭਿਆਚਾਰ ਦੇ ਇਤਿਹਾਸ ਨੂੰ ਕੁੱਝ ਦਾਨਿਸ਼ਵਰ ਲੋਕ ਸੰਭਾਲ ਰਹੇ ਹਨ ਜੋ ਅਗਲੀ ਪੀੜੀਆਂ ਸਦਾ ਲਈ ਯਾਦ ਰੱਖਣ ਗੀਆਂ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਕੀਤਾ ਬਚਨ ਸਿੰਘ ਸੋਢੀ ਨੇ ਕਵਾਲੀ ਸੁਣਾਕੇ ਮਨ ਮੋਹਿਆ। ਕੁਲਵੰਤ ਜੱਸਲ ਦਾ ਗੀਤ ਕਾਬਲੇ ਤਾਰੀਫ ਸੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨਾ ਗੀਤ ਢੱਕਵਨਜ਼ੀ ਬਾਬਿਆਂ ਤੇ ਕਰਾਰੀ ਸੱਟ ਸੀ। ਅਵਤਾਰ ਪੁਆਰ ਦੀ ਗਜ਼ਲ ਬਖੂਬ ਸੀ ,ਬਲਦੇਵ ਖੁਰਾਣਾ ਨੇ ਆਪਣੇ ਟੋਟਕਿਆਂ ਨਾਲ ਸਭ ਨੂੰ ਤਰੋਤਾਜ਼ਾ ਕਰ ਦਿੱਤਾ।

ਪ੍ਰਤਾਪ ਕਮਲੇਸ਼ ,ਜਮਨਾ ਪ੍ਰਕਾਸ਼ ਨਾਚੀਜ ,ਜਸਬੀਰ ਸਿੰਘ ਛਾਬੜਾ ,ਬਲਵਿੰਦਰ ਕੌਰ ,ਅਮਰਜੀਤ ਸਿੰਘ ,ਮਨਜੀਤ ਸਿੰਘ ,ਅਡੀਟਰ ਮੋਹਨ ਸਿੰਘ ,ਰਮੇਸ਼ ਕੁਮਾਰ ਗੁਪਤਾ ਅਤੇ ਐਸ ਐਸ ਪਠਾਨੀਆ ਤੇ ਮਾਸਟਰ  ਰਵਿੰਦਰ ਕੁਮਾਰ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਪ੍ਰਵਾਨਾ ਨੂੰ ਮਿਤੀ ਦੇ ਮੋਹ ਚ ਭਿੱਜਿਆ ਉਹ ਸ਼ਕਸ਼ ਕਿਹਾ ਜਿਸ ਦੇ ਮੋਹ ਸਦਕਾ ਵਿਦੇਸ਼ ਤੋਂ ਵਤਨ ਆਉਂਦੀਆਂ ਹੀ ਸਾਹਿਤ ਪ੍ਰੇਮੀਆਂ ਨੂੰ ਹਰ ਵਾਰ ਨਵੀਂ ਪੁਸਤਕ ਅਰਪਣ ਕਰ ਜਾਂਦਾ ਹੈ। ਡਾ ਅਮਨ ਨੇ ਨਵੇਂ ਸਾਲ ਤੇ ਸਮਾਜ ਨੂੰ ਕਟਾਕਸ਼ ਕਰਦੀ ਮਿੰਨੀ ਕਹਾਣੀ ਨਯਾ ਸਾਲ ਮੁਬਾਰਕ  ਸੁਣਾਕੇ ਸ਼ਰੋਤਿਆਂ ਨੂੰ ਕੀਲ ਦਿੱਤਾ। ਰਾਜ ਕੁਮਾਰ ਸੱਭਰਵਾਲ ਤੇ ਪ੍ਰੋ ਸ਼ਤਰੂਘਨ ਗੁਪਤਾ ਦੀ ਕਾਵਿ ਰਚਨਾ ਵਧੀਆ ਸੀ। ਅੰਗਰੇਜ ਕਲੇਰ ਨੇ ਆਪਣੀ ਨਵੇਕਲੀ ਤੇ ਨਵਪ੍ਰਕਾਸ਼ਿਤ ਕਵਿਤਾ ਨਾਲ ਰੰਗ ਬੰਨਿਆ। ਦੇਸ ਰਾਜ ਨਿਰੰਕਾਰੀ ,ਜਸਬੀਰ ਸਿੰਘ ,ਅਮਨਦੀਪ ਕੁਮਾਰ ,ਜਸਵਿੰਦਰ ਸਿੰਘ ਇਕਬਾਲ ਸਿੰਘ ਸੱਭਰਵਾਲ ,ਦਾਤਾਰ ਸਿੰਘ ਭਾਟੀਆ ਅਤੇ ਸੋਚ ਦੀ ਸ਼ਕਤੀ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ ਨੇ ਆਪਣੀਆਂ ਰਚਨਾਵਾਂ ਸੁਣਾਕੇ ਮਾਹੌਲ ਸਿਰਜ ਦਿੱਤਾ। ਬਲਦੇਵ ਸਿੰਘ ਖੁਰਾਣਾ ਨੇ ਲਾਤੀਫ਼ਿਆਂ ਨਾਲ ਤੇ ਬਾਖੂਬੀ ਸਟੇਜ ਸੰਭਾਲ ਕੇ ਨਿਹਾਲ ਕੀਤਾ।