ਜੇ ਸਾਨੂੰ ਫੱਟੇ ਪੁਰਾਣੇ ਕੱਪੜਿਆਂ ਅਤੇ ਘਟੀਆ ਫਰਨੀਚਰ ਇਸਤੇਮਾਲ ਕਰਨ ਵਿਚ ਸ਼ਰਮ ਆਉਂਦੀ ਹੈ,ਤਾਂ ਸਾਨੂੰ ਫਜੂਲ ਦੇ ਵਿਚਾਰਾਂ ਅਤੇ ਵਿਚਾਰਕਾਂ ਬਾਰੇ ਕਿਤੇ ਜਿਆਦਾ ਸ਼ਰਮ ਆਉਣੀ ਚਾਹਿਦੀ ਹੈ (ਅਲਬਰਟ ਆਈਨਸਟਾਈਨ)

ਜੇ ਸਾਨੂੰ ਫੱਟੇ ਪੁਰਾਣੇ ਕੱਪੜਿਆਂ ਅਤੇ ਘਟੀਆ ਫਰਨੀਚਰ ਇਸਤੇਮਾਲ ਕਰਨ ਵਿਚ ਸ਼ਰਮ ਆਉਂਦੀ ਹੈ,ਤਾਂ ਸਾਨੂੰ ਫਜੂਲ ਦੇ ਵਿਚਾਰਾਂ ਅਤੇ ਵਿਚਾਰਕਾਂ ਬਾਰੇ ਕਿਤੇ ਜਿਆਦਾ ਸ਼ਰਮ ਆਉਣੀ ਚਾਹਿਦੀ ਹੈ (ਅਲਬਰਟ ਆਈਨਸਟਾਈਨ)

ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਨੌਸ਼ਹਿਰੇ ਦੀ ਜੰਗ ਵਿਚ ਸ਼ਹੀਦੀ।1879 ਭੌਤਿਕ ਵਿਗਿਆਨੀ ਅਲਬਰਟ ਆਇਨ ਸਟਾਈਨ (ਜਰਮਨ) ਦਾ ਜਨਮ।1883 ਜਰਮਨ ਦੇ ਫਿਲਾਸਫਰ ਕਾਰਲ ਮਾਰਕਸ ਦਾ ਦਿਹਾਂਤ।1931 ਭਾਰਤ ਦੀ ਪਹਿਲੀ ਬੋਲਦੀ ਫਿਲਮ ਆਲਮ ਆਰਾ ਰਲੀਜ਼।1958 ਮੋਨਾਕੋ ਦੇਸ ਦੇ ਸ਼ਾਹੀ ਪਰਿਵਾਰ ਨੇ ਪੁੱਤਰ ਪੈਦਾ ਹੋਣ ਤੇ 101 ਤੋਪਾਂ ਦੀ ਸਲਾਮੀ ਦਿਤੀ।1972 ਸਮਾਜਿਕ ਕਾਰਕੁੰਨ ਇਰੋਮਾ ਚੀਨੂੰ ਸ਼ਰਮੀਲਾ ਦਾ ਜਨਮ।2012 ਪੰਜਾਬ ਦੇ ਪੰਜਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ।

*ਅਲਬਰਟ ਆਈਨਸਟਾਈਨ ਸਟਾਈਨ* :1905 ਦਾ ਸਾਲ ਵਿਗਿਆਨ ਦੇ ਇਤਹਾਸ ਵਿਚ ਇਕ ਕਿਰਸ਼ਮਾ ਸੀ ਜਦੋਂ 26 ਸਾਲ ਦੇ ਨੌਜਵਾਨ ਦੇ ਲਿਖੇ ਚਾਰ ਲੇਖਾਂ ਨੇ ਵਿਗਿਆਨ ਦੀ ਧਾਰਾ ਨੂੰ ਉਲਟਾ ਕੇ ਰੱਖ ਦਿਤਾ।ਇਹ ਲੇਖ ਜਰਮਨ ਭਾਸ਼ਾ ਦੇ ਰਸਾਲੇ ਵਿਚ ਛਪੇ।ਇਹ ਚਾਰੇ ਲੇਖ ਵਿਗਿਆਨਕ ਸਿਧਾਂਤ ਠੋਸ ਦੀ ਬੁਨਿਆਦ ਸਨ।ਸਟਾਈਨ ਨੇ ਪਹਿਲਾ ਲੇਖ 17 ਮਾਰਚ 1905,ਦੂਜਾ 11 ਮਈ, ਤੀਜਾ 30 ਜੂਨ ਤੇ ਚੌਥਾ 27 ਸਤੰਬਰ ਨੂੰ ਲਿਖਿਆ।ਜਿਨਾਂ ਨੇ ਵਿਦਿਅਕ ਅਦਾਰਿਆਂ ਅੰਦਰ ਨਵੀਂ ਬਹਿਸ ਛੇੜ ਦਿਤੀ,ਜਿਸ ਨਾਲ ਉਸਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।1921 ਵਿਚ ਭੌਤਿਕ ਵਿਗਿਆਨ ਦੇ ਖੇਤਰ ਵਿਚ 'ਪ੍ਰਕਾਸ਼ ਦਾ ਸਰੋਤ ਕੁਝ ਵੀ ਹੋਵੇ ਪਰਤੂੰ ਪ੍ਰਕਾਸ਼ ਦੀ ਗਤੀ ਸਾਰੇ ਪਾਸੇ ਇਕ ਹੀ ਹੋਵੇਗੀ' ਦੇ ਸਿਧਾਂਤ ਲਈ ਨੋਬਲ ਇਨਾਮ ਮਿਲਿਆ।ਲੋਕਾਂ ਨੂੰ ਸਿਧਾਂਤ ਸਮਝਾਉਣ ਲਈ ਉਸਨੂੰ ਲੈਕਚਰ ਦੇਣ ਜਾਣਾ ਪੈਂਦਾ ਸੀ ਤੇ ਇਹ ਲੈਕਚਰ ਉਸਦੇ ਡਰਾਇਵਰ ਨੂੰ ਚੇਤੇ ਹੋ ਗਿਆ।ਉਨਾਂ ਦਿਨਾਂ ਵਿਚ ਬਹੁਤ ਘਟ ਲੋਕ ਉਸਨੂੰ ਪਛਾਣਦੇ ਸਨ ਤੇ ਇਕ ਥਾਂ ਉਨਾਂ ਡਰਾਇਵਰ ਨੂੰ ਲੈਕਚਰ ਦੇਣ ਲਈ ਮਨਾ ਲਿਆ।ਉਸਨੇ ਇਕ ਇਕ ਸ਼ਬਦ ਉਸਦੇ ਲੈਕਚਰ ਦਾ ਸੁਣਾ ਦਿਤਾ।ਏਨੇ ਨੂੰ ਇਕ ਵਿਅਕਤੀ ਸ਼ਕ ਪੈਣ ਤੇ ਉਸਨੂੰ ਖੜਾ ਹੋ ਕੇ ਸਵਾਲ ਕਰਨ ਲਗਾ ਤਾਂ ਅਸਲੀ ਡਰਾਇਵਰ ਕਹਿਣ ਲਗਾ ਇਸਦਾ ਜੁਆਬ ਤਾਂ ਮੇਰਾ ਡਰਾਇਵਰ ਦੇ ਸਕਦਾ ਹੈ,ਇਹ ਕਹਿ ਕੇ ਉਹ ਪਿਛੇ ਜਾ ਬੈਠਾ।ਉਹ ਅਮਰੀਕਾ ਦੇ ਕੁਝ ਹੀ ਬੁੱਧੀਜੀਵੀਆਂ ਵਿਚੋਂ ਸਨ ਜਿਨਾਂ ਕਮਿਉਨਿਜ਼ਮ ਵਿਰੋਧੀ ਕੂੜ ਪ੍ਰਚਾਰ ਦੀ ਵਿਰੋਧ ਕੀਤਾ।ਸਾਪੇਖਤਾ ਸਿਧਾਂਤ ਦੇ ਮੋਢੀ ਆਈਨਸਟਾਈਨ ਦਾ ਜਨਮ 14 ਮਾਰਚ 1879 ਨੂੰ ਯਹੂਦੀ ਪਰਿਵਾਰ 'ਚ ਜਰਮਨੀ ਦੇ ਉਲਮ ਸ਼ਹਿਰ ਵਿਖੇ ਹੋਇਆ।ਜਰਮਨੀ ਦੇ ਨਾਜ਼ੀਵਾਦ ਕਾਰਣ ਦੇਸ ਛੱਡਣਾ ਪਿਆ।ਉਸ ਨੇ 300 ਤੋਂ ਵਧ ਵੱਖ ਵੱਖ ਵਿਸ਼ਿਆਂ ਤੇ ਲੇਖ ਲਿਖੇ।19-4-1955 ਨੂੰ ਖੂਨ ਦੀ ਨਾੜੀ ਫਟਣ ਕਾਰਨ ਜਿੰਦਗੀ ਨੂੰ ਅਲਵਿਦਾ ਕਹਿ ਗਿਆ।# *ਭਾਰਤੀ ਫਿਲਮੀ ਇਤਹਾਸ*-ਦੇਸ ਵਿਚ ਭਾਰਤੀ ਫਿਲਮਾਂ ਦਾ ਨਿਰਮਾਣ 1913 ਨੂੰ ਸ਼ੁਰੂ ਹੋਇਆ। ਫਿਲਮ ਦੇ ਜਨਮਦਾਤਾ ਦਾਦਾ ਫਾਲਕੇ ਨੇ ਪਹਿਲੀ ਅਮੂਕ ਫਿਲਮ 'ਰਾਜਾ ਹਰੀਸ਼ ਚੰਦਰ' ਬਣਾਈ ਸੀ ਜੋ ਬੋਲਦੀ ਨਹੀਂ ਸੀ,ਇਸਦੇ ਸਾਰੇ ਪਾਤਰ ਮਰਦ ਹੀ ਸਨ ਤੇ ਇਹ ਫਿਲਮ ਮੁੰਬਈ ਦੇ ਸਿਨੇਮਾ ਕੋਰੋਨੇਸ਼ਨ 'ਚ ਵਿਖਾਈ ਗਈ।ਪਹਿਲੀ ਬੋਲਦੀ ਫਿਲਮ ਆਲਮ ਆਰਾ 14 ਮਾਰਚ 1931 ਨੂੰ ਮੁੰਬਈ ਦੇ ਮੈਜਿਸਟਿਕ ਸਿਨੇਮਾ ਵਿਚ ਰਲੀਜ਼ ਕੀਤੀ ਗਈ,ਜਿਸ ਦੇ ਹੀਰੋ ਮਾਸਟਰ ਵਿਠੁਲ ਤੇ ਹੀਰੋਇਨ ਜੂਬੈਦਾ ਸੀ।ਸਾਰਟੀਫਿਕੇਟ ਨੰ 10043 ਤੇ ਲੰਬਾਈ 10500 ਫੁੱਟ ਸਮਾਂ 124 ਮਿੰਟ ਸੀ ਤੇ ਭਾਸ਼ਾ ਉੜਦੂ ਸੀ।ਉਸ ਸਾਲ 24 ਫਿਲਮਾਂ ਬਣੀਆਂ ਜਿਨਾਂ ਵਿਚ ਹੀਰ ਰਾਂਝਾ,ਲੈਲਾ ਮੰਜਨੂ,ਨੂਰ ਜਹਾਂ,ਸੰਕੁਤਲਾ ਆਦਿ ਸਨ।1932 ਵਿਚ 61 ਫਿਲਮਾਂ ਜਿੰਨਾਂ ਵਿਚ ਅਲੀ ਬਾਬਾ ਚਾਲੀ ਚੋਰ ਤੇ ਰੋਸ਼ਨ ਆਰਾ ਆਦਿ ਸਨ। *ਇੰਦਰ ਸਭਾ ਫਿਲਮ ਵਿਚ 71 ਗੀਤ ਸਨ ਜੋ ਅਜ ਵੀ ਇਕ ਰਿਕਾਰਡ ਹੈ।* 1933 ਵਿਚ 75 ਤੇ 1934 ਵਿਚ 121 ਫਿਲਮਾਂ ਜਿੰਨਾਂ ਵਿਚ ਭਾਰਤ ਦੀ ਪਹਿਲੀ ਕਾਰਟੂਨਿਸਟ ਫਿਲਮ ਥਰੀ ਬਰਦਰਜ ਇਨ ਮੂਨ ਲਾਈਟ ਸੀ।ਹਿੰਦੀ ਫਿਲਮਾਂ ਵਿਚ ਪਿੱਠਵਰਤੀ ਸੰਗੀਤ ਦੀ ਸ਼ੁਰੂਆਤ ਫਿਲਮ 'ਅੰਮਿ੍ਤ' ਮੰਥਨ ਤੋਂ ਹੋਈ।1935 ਵਿਚ 152 ਫਿਲਮਾਂ ਬਣੀਆਂ ਦੇਵਦਾਸ,ਗੁਲਾਮ ਹੈਦਰ ਤੇ ਧਰਮਾਤਮਾ ਮੁਖ ਸਨ।ਨਰਗਿਸ ਦੀ ਪਹਿਲੀ ਫਿਲਮ ਤਲਾਸ਼ ਸੀ ਜਿਸ ਵਿਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ।1936 ਵਿਚ134 ਫਿਲਮਾਂ ਵਿਚ ਅਛੂਤ ਕੰਨਿਆ ਸੀ ਜਿਸ ਵਿਚ ਅਸ਼ੋਕ ਕੁਮਾਰ ਨੇ ਮੈਂ ਬਨ ਗਈ ਚਿੜੀਆ' ਗੀਤ ਗਾਇਆ।ਉਸ ਸਾਲ ਸਾਢੇ ਤਿੰਨ ਮਿੰਟ ਦਾ ਗੀਤ ਰਖਣ ਦਾ ਰਿਵਾਜ ਪਿਆ।1937 ਵਿਚ 102 ਤੇ ਹੁਣ ਤਕ 670 ਫਿਲਮਾਂ ਬਣ ਚੁੱਕੀਆਂ ਸਨ ਤੇ ਫਿਲਮ ਨੌਜਵਾਨ ਵਿਚ ਕੋਈ ਗੀਤ ਨਾ ਹੋਣ ਕਰਕੇ ਦਰਸ਼ਕਾਂ ਵਿਚ ਨਰਾਜ਼ਗੀ ਪਾਈ ਗਈ।ਇਸ ਸਾਲ ਪਹਿਲੀ ਪੰਜਾਬੀ ਫਿਲਮ ਸ਼ੀਲਾ ਆਈ।1938 ਵਿਚ 88 ਫਿਲਮਾਂ ਵਿਚ ਆਸ਼ਾ ਫਿਲਮ ਪਹਿਲੀ ਹਵਾਈ ਚਿੱਤਰਾਂ ਵਾਲੀ ਸੀ।ਕਮਾਲ ਅਮਰੋਹੀ ਨੇ ਗੀਤਕਾਰ ਤੇ ਲੇਖਕ ਵਜੋਂ ਫਿਲਮ ਜੇਲਰ ਰਾਂਹੀ ਪਰਵੇਸ਼ ਕੀਤਾ।1939 ਦੀਆਂ 80 ਫਿਲਮਾਂ 'ਚੋਂ 'ਗਰੀਬੀ ਦਾ ਲਾਲ' ਵਿਚ 1931 ਤੋਂ 1939 ਤਕ ਦੀਆਂ ਪ੍ਰਸਿੱਧ ਨਾਇਕਾਵਾਂ ਦੇ ਨਾਂ ਸਨ।1940 ਵਿਚ 93 ਫਿਲਮਾਂ ਬਣੀਆਂ ਤੇ ਇਸ ਸਾਲ ਅਲੀਬਾਬਾ ਤੇ ਮਤਵਾਲੀ ਮੀਰਾ ਪੰਜਾਬੀ ਵਿਚ ਫਿਲਮਾਂ ਬਣੀਆਂ।ਸੰਗੀਤਕਾਰ ਨੌਸ਼ਾਦ ਨੇ ਫਿਲਮ ਪ੍ਰੇਮ ਨਗਰ ਰਾਂਹੀ ਪਰਵੇਸ਼ ਕੀਤਾ।ਕੁੰਦਨ ਲਾਲ ਸਹਿਗਲ ਦੀ ਲੋਰੀ ਫਿਲਮ ਜਿੰਦਗੀ ਵਿਚ 'ਸੌਂ ਜਾ ਰਾਜ ਕੁਮਾਰੀ' ਬਹੁਤ ਹਿੱਟ ਹੋਈ।1941ਵਿਚ 75 ਤੇ 1942 ਵਿਚ 98 ਫਿਲਮਾਂ ਬਣੀਆਂ।ਇਸ ਸਾਲ ਫਿਲਮ ਨਈ ਦੁਨੀਆ ਰਾਂਹੀ ਗਾਇਕ ਸਰਈਆ ਤੇ ਤਮੰਨਾ ਰਾਂਹੀ ਮੰਨਾ ਡੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।1942 ਤਕ 1104 ਫਿਲਮਾਂ ਬਣ ਚੁੱਕੀਆਂ ਸਨ।1943 ਦੀ ਫਿਲਮ ਕਿਸਮਤ ਨੂੰ ਦੇਸ ਭਗਤੀ ਦੇ ਗੀਤਾਂ ਦਾ ਅਗਾਜ਼ ਮੰਨਿਆ ਜਾਂਦਾ ਹੈ।ਇਸਦਾ ਗੀਤ 'ਦੂਰ ਹਟੋ ਏ ਦੁਨੀਆ ਵਾਲੋ, ਹਿੰਦੋਸਤਾਨ ਹਮਾਰਾ ਹੈ।' ਕਾਫੀ ਮਕਬੂਲ ਹੋਇਆ।ਇਹ ਫਿਲਮ ਤਿੰਨ ਸਾਲ ਚਲੀ ਤੇ ਅੰਗਰੇਜੀ ਹਕੂਮਤ ਦੀ ਸੈਂਸਰਸ਼ਿਪ ਹਥੋਂ ਨਿਕਲ ਗਈ।ਵਿਸ਼ਵ ਜੰਗ ਸ਼ੁਰੂ ਹੋਣ ਤੇ ਕੰਮ ਰੁਕ ਗਿਆ।

# ਮੁਖਵਿੰਦਰ ਸਿੰਘ ਚੋਹਲਾ*