
ਛੱਪੜ ‘ਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਮ੍ਰਿਤਕ ਬੱਚੇ ਮਾਮੇ-ਭੂਆ ਦੇ ਪੁੱਤਰ ਦੱਸੇ ਜਾਂਦੇ ਹਨ
Sun 17 Mar, 2019 0
ਭਿੱਖੀਵਿੰਡ 16 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਸਰਹੱਦੀ
ਪਿੰਡ ਰੱਤੋਕੇ ਵਿਖੇ ਬੀਤੀ ਦੇਰ ਸ਼ਾਮ ਛੱਪੜ ਵਿਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦਾ
ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਮਾਮੇ-ਭੁਆ ਦੇ ਪੁੱਤ ਭਰਾ
ਅਰਮਾਨ ਸਿੰਘ (3) ਤੇ ਮਨਿੰਦਰ ਸਿੰਘ (3) ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ
ਦਿਨ ਦੋਵੇਂ ਮਾਸੂਮ ਬੱਚੇ ਘਰ ਦੇ ਨੇੜੇ ਖੇਡਦੇ-ਖੇਡਦੇ ਛੱਪੜ ਵੱਲ ਨੂੰ ਚਲੇ ਗਏ ਅਤੇ
ਅਚਾਨਕ ਛੱਪੜ ਵਿਚ ਡਿੱਗ ਗਏ, ਕਾਫੀ ਮੁਸ਼ਕਿਲ ਤੋਂ ਬਾਅਦ ਰਾਤ 9 ਵਜੇ ਦੋਵਾਂ ਬੱਚਿਆਂ
ਨੂੰ ਛੱਪੜ ਵਿਚੋਂ ਬਾਹਰ ਕੱਢਿਆ ਗਿਆ, ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਬੱਚਿਆਂ ਅਰਮਾਨ ਸਿੰਘ ਤੇ ਮਨਿੰਦਰ ਸਿੰਘ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ
ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਕਰਮਜੀਤ ਸਿੰਘ
ਦਿਉਲ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਸੁਰਸਿੰਘ, ਮਿੰਟੂ ਮਾੜੀਮੇਘਾ, ਸੁਰਜੀਤ
ਸਿੰਘ ਭੂਰਾ, ਅਰਸ਼ਬੀਰ ਸਿੰਘ ਨਾਰਲੀ, ਨਰਬੀਰ ਸਿੰਘ ਸੁੱਗਾ, ਚਮਕੌਰ ਸਿੰਘ ਬੈਂਕਾ,
ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ,
ਗੁਰਬਿੰਦਰ ਸਿੰਘ ਭੁੱਚਰ, ਗੁਰਸੇਵਕ ਸਿੰਘ ਆਸਲ, ਹਰਦਿਆਲ ਸਿੰਘ ਘਰਿਆਲਾ, ਹਰਪਾਲ ਸਿੰਘ
ਘਰਿਆਲਾ, ਸੁਖਦੇਵ ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ, ਸਰਵਨ ਸਿੰਘ ਦਿਆਲਪੁਰਾ
ਆਦਿ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ
ਪਾਸੋਂ ਮੁਆਵਜੇ ਦੀ ਮੰਗ ਕੀਤੀ।
Comments (0)
Facebook Comments (0)