ਸ਼ਰਾਰਤੀ ਨੌਜਵਾਨਾਂ ਨੇ ਹੋਲੀ ਦੇ ਰੰਗ ਵਿੱਚ ਤੇਜ਼ਾਬ ਮਿਲਾ ਨੌਜਵਾਨ 'ਤੇ ਰੰਗ ਦੀ ਥਾਂ ਸੁੱਟਿਆ

ਸ਼ਰਾਰਤੀ ਨੌਜਵਾਨਾਂ ਨੇ ਹੋਲੀ ਦੇ ਰੰਗ ਵਿੱਚ ਤੇਜ਼ਾਬ ਮਿਲਾ ਨੌਜਵਾਨ 'ਤੇ ਰੰਗ ਦੀ ਥਾਂ  ਸੁੱਟਿਆ

ਕੁਝ ਸ਼ਰਾਰਤੀ ਅਨਸਰਾਂ ਨੇ ਤੇਜ਼ਾਬੀ ਹਮਲਾ ਕਰ ਕੇ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ।

ਜ਼ਖ਼ਮੀ ਨੌਜਵਾਨ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਘਰੋਂ ਬਾਜ਼ਾਰ ਨਿਕਲਿਆ ਸੀ। ਇਸੇ ਦੌਰਾਨ ਸਲਾਰੀਆ ਨਗਰ ਪਟੇਲ ਚੌਕ ਨੇੜੇ ਕੁਝ ਸ਼ਰਾਰਤੀ ਨੌਜਵਾਨਾਂ ਨੇ ਹੋਲੀ ਦੇ ਰੰਗ ਵਿੱਚ ਤੇਜ਼ਾਬ ਮਿਲਾ ਕੇ ਉਸ ਉੱਤੇ ਸੁੱਟ ਦਿੱਤਾ। ਜਦੋਂ ਉਸ ਨੂੰ ਜਲਨ ਹੋਈ ਤਾਂ ਪਤਾ ਲੱਗਾ ਕਿ ਉਸ ਦਾ ਚਿਹਰਾ ਜਲ ਚੁੱਕਿਆ ਹੈ।