
32 ਨਵੇਂ ਰੇਲਵੇ ਓਵਰਬ੍ਰਿਜ ਉਸਾਰੇ ਜਾਣਗੇ ਪੰਜਾਬ ਵਿੱਚ : ਸਿੰਗਲਾ
Wed 18 Jul, 2018 0
ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਆਉਂਦੇ ਮਹੀਨਿਆਂ ਦੌਰਾਨ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ਵੱਖ-ਵੱਖ ਸਕੀਮਾਂ ਅਧੀਨ ਕਰਵਾ ਰਹੀ ਹੈ ਅਤੇ ਨਾਲ ਹੀ ਵੱਡੀਆਂ ਸੜਕਾਂ ’ਤੇ ਪੈਂਦੇ ਰੇਲਵੇ ਫਾਟਕਾਂ ਉਪਰ ਲੱਗਦੇ ਜਾਮ ਨੂੰ ਖ਼ਤਮ ਕਰਨ ਲਈ 32 ਨਵੇਂ ਰੇਲਵੇ ਓਵਰਬ੍ਰਿਜ ਪੰਜਾਬ ਭਰ ਵਿੱਚ ਉਸਾਰੇ ਜਾਣਗੇ, ਜਿਨ੍ਹਾਂ ’ਤੇ 1350 ਕਰੋੜ ਰੁਪਏ ਦੀ ਲਾਗਤ ਆਏਗੀ। ਉਹ ਅੱਜ ਇਥੇ ਭੰਡਾਰੀ ਪੁਲ ਨਾਲ ਕੀਤੇ ਗਏ ਵਾਧੇ ਤਹਿਤ ਉਸਾਰੇ ਗਏ ਦੋ ਪੁਲਾਂ ਦੇ ਉਦਘਾਟਨ ਲਈ ਪੁੱਜੇ ਸਨ।
Comments (0)
Facebook Comments (0)