ਬਨੇਗਾ' ਦੀ ਪ੍ਰਾਪਤੀ ਲਈ ਜਾਗਰੂਕਤਾ ਜਥਾ ਮਾਰਚ ਖਡੂਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾ ਵਿਚ ਪਹੁੰਚਿਆ

ਬਨੇਗਾ' ਦੀ ਪ੍ਰਾਪਤੀ ਲਈ ਜਾਗਰੂਕਤਾ ਜਥਾ ਮਾਰਚ ਖਡੂਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾ ਵਿਚ ਪਹੁੰਚਿਆ

n?;H f;zx

r'fJzdtkb ;kfjp 16 nr;s

ਸਰਬ ਭਾਰਤ ਨੌਜਵਾਨ ਸਭਾ ਅਤੇ ਏ.ਆਈ.ਐਸ.ਐਫ. ਦੀਆਂ ਪੰਜਾਬ ਇਕਾਈਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਹੁਸੈਨੀਵਾਲਾ ਅਤੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੀ ਯਾਦਗਾਰ ਭਕਨਾ ਤੋ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਅਤੇ ਦਰਿਆਵਾ ਦੇ ਪਾਣੀਆਂ ਨੂੰ ਭੰਡਾਰ ਕਰਨ ਲਈ ਲੋਕਾਂ ਦੀ ਰਾਏ ਬਣਾਉਣ ਵਾਸਤੇ ਪੰਜਾਬ ਵਿਚ ਚਾਰ ਜਥੇ ਤੋਰੇ ਗਏ ਹਨ। ਬਾਬਾ ਸੋਹਨ ਸਿੰਘ ਭਕਨਾ ਦੀ ਯਾਦਗਾਰ ਤੋਂ ਚਲਾਇਆ ਜਥਾ ਮਹਾਨ ਦੇਸ਼ ਭਗਤ ਬਾਬਾ ਸ਼ੇਰ ਸਿੰਘ ਦੇ ਪਿੰਡ ਵੇਈਂਪੁਈ ਪਹੁੰਚਿਆ। ਜਥੇ ਦੀ ਅਗਵਾਈ ਕਰਤਾ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾਈ ਕੈਸ਼ੀਅਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਸੰਸਦ ਵਿਚ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਬਣਨ ਨਾਲ 18 ਤੋਂ 58 ਸਾਲ ਦੇ ਹਰੇਕ ਬੇਰੁਜ਼ਗਾਰ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ । ਜੇ ਸਰਕਾਰ ਰੋਜ਼ਗਾਰ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ ਅਣਸਿਖਿਅਤ ਨੂੰ ਦਸ ਹਜ਼ਾਰ ਰੁਪਏ, ਅਰਧਸਿਖਿਅਤ ਨੂੰ ਸਾਢੇ ਬਾਰਾਂ ਹਜ਼ਾਰ ਰੁਪਏ, ਸਿੱਖਿਅਤ ਨੂੰ ਪੰਦਰਾਂ ਹਜਾਰ ਰੁਪਏ ਅਤੇ ਉਚ ਸਿਖਿਅਤ ਨੂੰ ਸਾਢੇ ਸਤਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਮ ਇੰਤਜਾਰ ਭੱਤਾ ਮਿਲੇਗਾ । ਸਰਬ ਭਾਰਤ ਨੌਜਵਾਨ ਸਭਾ ਦੇ ਸੁਬਾਈ ਆਗੂ ਦਵਿੰਦਰ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਦਰਿਆਵਾਂ ਵਿਚ ਵਗਦੇ ਬਾਰਿਸ਼ਾਂ ਦੇ ਪਾਣੀ ਦਾ ਭੰਡਾਰ ਕਰਨ ਵਾਸਤੇ ਦਰਿਆਵਾਂ ਦੇ ਹਰੇਕ ਕਿਲੋਮੀਟਰ ਤੇ ਪਾਣੀ ਰੋਕਣ ਵਾਸਤੇ ਬੰਨ੍ਹ ਉਸਾਰੇ , ਉਸ ਪਾਣੀ ਨੂੰ ਧਰਤੀ ਸਿੰਜਣ ਵਾਸਤੇ ਵਰਤਿਆ ਜਾਵੇ ਅਤੇ ਪਾਣੀ ਭੰਡਾਰਾਂ ਵਿਚ ਮੱਛੀ ਪਾਲਣ ਦਾ ਧੰਦਾ ਵਿਕਸਤ ਕੀਤਾ ਜਾਵੇ। ਇਕੱਠ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਖਡੂਰ ਸਾਹਿਬ, ਮੌਜੂਦਾ ਪ੍ਰਧਾਨ ਸੁਖਦੇਵ ਸਿੰਘ ਕਾਲਾ,ਸਰਬਜੋਤ ਸਿੰਘ ਬਲਾਕ ਸਕੱਤਰ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ,ਹਰਬੰਸ ਸਿੰਘ ਵੜਿੰਗ, ਗੁਰਦੀਪ ਸਿੰਘ ਪਿੰਡੀਆਂ, ਜਰਮਨਜੀਤ ਸਿੰਘ ਧੂੰਦਾ,ਬਲਬੀਰ ਸਿੰਘ ਲਹਿਰੀ,ਭਗਵੰਤ ਸਿੰਘ,ਘੁੱਕ ਸਿੰਘ,ਗੁਰਪ੍ਰੀਤ ਸਿੰਘ ਵੇਈਂਪੁਈ, ਗੁਰਚਰਨ ਸਿੰਘ ਕੰਡਾ,ਸਰਬਜੀਤ ਸਿੰਘ ਵੇਈਂਪੁਈ, ਅਰਸ਼ਦੀਪ ਸਿੰਘ ਧੂੰਦਾ,ਜਗੀਰ ਸਿੰਘ ਖੇਲਾ,ਕੁਲਦੀਪ ਸਿੰਘ, ਜਗੀਰ ਸਿੰਘ ਭਰੋਵਾਲ,ਸਰਬਜੀਤ ਸਿੰਘ ਪਿੰਡੀਆਂ, ਵਰੁਣਪ੍ਰੀਤ ਸਿੰਘ ਫਤਿਆਬਾਦ, ਮੇਜਰ ਸਿੰਘ ਵੈਰੋਵਾਲ,ਕੁਲਵੰਤ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ । ਇਹ ਜਥਾ ਮਾਰਚ ਭਰੋਵਾਲ,ਫਤਿਆਬਾਦ, ਖੁਆਸਪੁਰ,ਹੋਠੀਆਂ,ਪਿੰਡੀਆਂ, ਹੰਸਾਂਵਾਲਾ,ਗੋਇੰਦਵਾਲ ਸਾਹਿਬ, ਧੂੰਦਾ ਤੇ ਖੇਲਾ ਵਿਚ ਪਹੁੰਚਿਆ।