
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਲਈ ਬਾਦਲਾਂ ਦਾ ਵਿਰੋਧ ਲਾਜ਼ਮੀ: ਬ੍ਰਹਮਪੁਰਾ
Sun 12 May, 2019 0
ਸਿਆਸਤ 'ਚੋਂ ਹੁਣ ਬਾਦਲ ਪਰਿਵਾਰ ਖ਼ਤਮ: ਬ੍ਰਹਮਪੁਰਾ
ਤਰਨ ਤਾਰਨ 12 ਮਈ 2019:
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪਿੰਡ ਕਰਮੂਵਾਲਾ ਸਤਨਾਮ ਸਿੰਘ ਸੱਤਾ ਕਰਮੂਵਾਲੇ ਦੇ ਗ੍ਰਹਿ ਵਿਖੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਸਮੇਂ ਇਹ ਮੀਟਿੰਗ ਵਿਸ਼ਾਲ ਇਕੱਠ ਵਿਚ ਤਬਦੀਲ ਹੋ ਗਈ।
ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰ. ਬ੍ਰਹਮਪੁਰਾ ਨੇ ਬਾਦਲ ਪਰਿਵਾਰ ਤੇ ਵਰ੍ਹਦਿਆਂ ਕਿਹਾ ਕਿ 2015 ਵਿਚ ਬਾਦਲ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸਿਰਸਾ ਡੇਰਾ ਦੇ ਪਖੰਡੀ ਸਾਧ ਰਾਮ ਰਹੀਮ ਦੇ ਕਾਰਨ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਰੱਖਣ ਵਾਲੇ ਸਾਰੇ ਵਿਅਕਤੀਆਂ ਦੇ ਮੰਨਾਂ 'ਚ ਭਾਰੀ ਰੋਸ ਹੈ ਅਤੇ ਬੇਅਦਬੀ ਘਟਨਾਵਾਂ ਦੇ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ ਜਿੰਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਹੀਂ ਕੀਤੀ ਜੋ ਕਿ ਬਹੁਤ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਨਾਤੇ ਇਹ ਸੁਖਬੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਦੇ ਜਿਸ ਨਾਲ ਸਿੱਖ ਕੌਮ ਦਾ ਅਕਾਲੀ ਦਲ ਪ੍ਰਤੀ ਵਿਸ਼ਵਾਸ ਕਾਇਮ ਰਹਿੰਦਾ। ਅੱਜ ਆਮ ਚੋਣਾਂ ਦੇ ਸਮੇਂ ਬਠਿੰਡੇ ਜਾਂ ਫ਼ਿਰ ਹੋਰ ਨੇੜਲੇ ਇਲਾਕਿਆਂ ਜੋ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾਂ ਅਤੇ ਇਹ ਵਿਰੋਧ ਰੋਸ਼ ਪ੍ਰਦਰਸ਼ਨ ਵਜੋਂ ਵੱਧ ਦਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸਥਿਤੀ ਇਹ ਬਣ ਚੁੱਕੀ ਹੋਈ ਹੈ ਕਿ ਬਾਦਲਾਂ ਨੂੰ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਜਿਸ ਨਾਲ ਬਾਦਲ ਪਰਿਵਾਰ ਉਲਟਾ ਲੋਕਾਂ ਤੇ ਗੁੱਸਾ ਕੱਢ ਰਹੇ ਹਨ ਜੋ ਕਿ ਬਿਲਕੁਲ ਗ਼ਲਤ ਹੈ ਅਤੇ ਬਾਦਲਾਂ ਨੂੰ ਆਪਣੀ ਕੀਤੀ ਗ਼ਲਤੀਆਂ ਦਾ ਪਤਾ ਹੈ ਕਿ ਹੁਣ ਜਨਤਾ ਨੇ ਹੁਣ ਸਾਨੂੰ ਕਿਸੇ ਵੀ ਕੀਮਤ ਤੇ ਰਾਜਭਾਗ ਨਸੀਬ ਨਹੀਂ ਹੋਣ ਦੇਣਾ ਜਿਸ ਬੁਖਲਾਹਟ ਤੋਂ ਬਾਦਲ ਪਰਿਵਾਰ ਘਬਰਾ ਚੁੱਕਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਆਵਾਜ਼ ਹਿੰਦੁਸਤਾਨ ਦੀ ਪਾਰਲੀਮੈਂਟ ਵਿਚ ਬੁਲੰਦ ਕਰਨ ਲਈ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਜਿਸ ਨਾਲ ਕਾਂਗਰਸ ਤੇ ਬਾਦਲ ਪਰਿਵਾਰ ਦੋ ਰਵਾਇਤੀ ਪਾਰਟੀਆਂ ਦਾ ਖਾਤਮਾ ਹੋ ਸਕੇ।
ਇਸ ਮੌਕੇ ਸਤਨਾਮ ਸਿੰਘ ਚੋਹਲਾ ਸਾਹਿਬ, ਜਗਜੀਤ ਸਿੰਘ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ (ਟਕਸਾਲੀ), ਕਸ਼ਮੀਰ ਸਿੰਘ ਸੰਘਾ ਫੇਡਰੇਸ਼ਨ ਪ੍ਰਧਾਨ, ਸਤਿੰਦਰਪਾਲ ਸਿੰਘ ਮਲਮੋਹਰੀ, ਸਤਨਾਮ ਸਿੰਘ ਸੱਤਾ ਕਰਮੂਵਾਲਾ, ਸਰਬਜੀਤ ਸਿੰਘ ਸਾਬਾ, ਸੁੱਖਚੈਨ ਸਿੰਘ ਗਿੱਲ, ਸਾਹਿਬ ਸਿੰਘ ਸਾਬਾ, ਗੁਰਦਿਆਲ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ ਫੋਜੀ, ਬਗੀਚਾ ਸਿੰਘ, ਅਮਰੀਕ ਸਿੰਘ, ਮਨਮੀਤ ਸਿੰਘ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਡੇਰੀ ਵਾਲਾ, ਸੁਖਵਿੰਦਰ ਸਿੰਘ ਸੁੱਖਾ ਡੇਰੀ ਵਾਲਾ, ਰਛਪਾਲ ਸਿੰਘ ਪਾਲਾ, ਦਿਲਬਾਗ ਸਿੰਘ ਬਾਜੀ, ਸਵਰਨ ਸਿੰਘ ਸਿੱਕਾ, ਮਲਕੀਤ ਸਿੰਘ ਮਿਸਤਰੀ, ਜਸਵੰਤ ਸਿੰਘ ਭੱਠਲੀਆਂ, ਜਸਪਾਲ ਸਿੰਘ, ਰਣਜੀਤ ਸਿੰਘ ਕਾਕਾ, ਗੁਰਦੇਵ ਸਿੰਘ ਗੇਬਾ, ਗੁਰਸੇਵਕ ਸਿੰਘ, ਗੁਰਨਾਮ ਸਿੰਘ ਗਾਮੂ, ਕੁਲਦੀਪ ਸਿੰਘ ਮੈਂਬਰ, ਪਰਮਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Comments (0)
Facebook Comments (0)