ਪੋਟੈਟੋ ਰੈਪ

ਪੋਟੈਟੋ ਰੈਪ

ਸਮੱਗਰੀ : ਜਰੂਰਤ ਅਨੁਸਾਰ ਆਲੂ ਉਬਲੇ ਅਤੇ ਕਟੇ ਹੋਏ, ਥੋੜ੍ਹੇ ਜਿਹੇ ਰਾਇਸ ਨੂਡਲਸ, 1 ਕਪ ਗਾਜਰ ਬਰੀਕ ਟੁਕੜਿਆਂ ਵਿਚ ਕਟੀ
ਹੋਈ, ਹਰੀ ਅਤੇ ਲਾਲ ਸ਼ਿਮਲਾ ਮਿਰਚ ਬਰੀਕ ਕਟੀ ਹੋਈ, ਜ਼ਰੂਰਤ ਅਨੁਸਾਰ ਸਲਾਦ ਦੀਆਂ ਪੱਤੀਆਂ, ਸਵਾਦ ਅਨੁਸਾਰ ਲੂਣ ਅਤੇ ਕਾਲੀ ਮਿਰਚ ਪਾਊਡਰ, 1/2 ਛੋਟਾ ਚੱਮਚ ਨਿੰਬੂ ਦਾ ਰਸ, 2 ਟੌਰਟਿਲਾ ਰੈਪ, ਸਵਾਦ ਅਨੁਸਾਰ ਟੋਬੈਸਕੋ ਸੌਸ। 

Potato WrapPotato Wrap

ਢੰਗ : ਇਕ ਬਾਉਲ ਵਿਚ ਉਬਲੇ ਆਲੂ, ਕਟੀ ਸਬਜੀਆਂ, ਸਲਾਦ ਦੀਆਂ ਪੱਤੀਆਂ, ਲੂਣ, ਕਾਲੀ ਮਿਰਚ ਪਾਊਡਰ, ਨਿੰਬੂ ਦਾ ਰਸ ਅਤੇ ਟੋਬੈਸਕੋ ਸੌਸ ਚੰਗੀ ਤਰ੍ਹਾਂ ਮਿਲਾ ਲਓ। ਟੌਰਟਿਲਾ ਰੈਪ ਉਤੇ ਤਿਆਰ ਮਿਸ਼ਰਣ ਰਖਕੇ ਰਾਇਸ ਨੂਡਲਸ ਦੀ ਲੇਅਰ ਲਗਾਓ ਅਤੇ ਸਰਵ ਕਰੋ।