
ਪਰਿਵਾਰ ਦੇ ਸੱਤ ਮੈਂਬਰ ਨਦੀ ‘ਚ ਡੁੱਬੇ, ਪੰਜ ਦੀ ਮੌਤ
Wed 12 Jun, 2019 0
ਲਖਨਾਊ: ਗੰਗਾ ਨਦੀ ਵਿੱਚ ਇੱਕ ਪਰਿਵਾਰ ਦੇ ਸੱਤ ਮੈਂਬਰ ਡੁੱਬ ਗਏ। ਇਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਅਮਰੋਹਾ ਜ਼ਿਲ੍ਹੇ ਵਿੱਚ ਬ੍ਰਜਘਾਟ ‘ਤੇ ਵਾਪਰੀ। ਗਜਰੌਲਾ ਸਾਈਟ ਵਾਲੇ ਤੱਟ ‘ਤੇ ਗੰਗਾ ‘ਚ ਇੱਕ ਪਰਿਵਾਰ ਦੇ ਸੱਤ ਲੋਕ ਡੁੱਬ ਗਏ। ਇਨ੍ਹਾਂ ਵਿੱਚੋਂ ਦੋ ਨੂੰ ਤਾਂ ਬਚਾ ਲਿਆ ਗਿਆ ਜਦਕਿ ਪੰਜ ਦੀ ਮੌਤ ਹੋ ਗਈ। ਪੰਜਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਨੇ ਬਰਾਮਦ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣੇ ਪੰਜ ਸਾਲਾ ਬੇਟੇ ਕੌਸਲ ਦਾ ਮੁੰਡਨ ਕਰਵਾਉਣ ਸੋਮਵਾਰ ਨੂੰ ਗੰਗਾ ਦਸ਼ਹਿਰੇ ਮੌਕੇ ਗਏ ਸੀ। ਉਸੇ ਸਮੇਂ ਗੰਗਾ ਨਦੀ ਦੀ ਗਜਰੌਲਾ ਸਾਈਡ ‘ਚ ਨਹਾਉਂਦੇ ਸਮੇਂ ਇਹ ਹਾਦਸਾ ਹੋ ਗਿਆ। ਗੋਤਾਖੋਰਾਂ ਵੱਲੋਂ ਬਰਾਮਦ ਮ੍ਰਿਤਕਾਂ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ ਹੈ।
Comments (0)
Facebook Comments (0)