ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ ‘ਚ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ
Wed 26 Jun, 2019 0ਅੰਮ੍ਰਿਤਸਰ :
ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਕਤਲ ਦੀਆ ਵਾਰਦਾਤਾਂ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ, ਅੱਜ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ 'ਚ ਇਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤੋ ਗਿਆ ਤੇ ਉਸ ਦੇ ਸਾਥੀ ਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਿਕ ਸੰਦੀਪ ਸਿੰਘ ਤੇ ਉਸ ਦੇ ਸਾਥੀ ਦਾ ਹਮਲਾਵਰ ਨੌਜਵਾਨਾਂ ਨਾਲ ਮੋਬਾਈਲ ਸਬੰਧੀ ਕਿਸੇ ਮਾਮੂਲੀ ਗੱਲ ਤੋਂ ਤਕਰਾਰ ਹੋਇਆ ਸੀ,
ਜਿਸ ਦੇ ਚੱਲਦਿਆਂ ਅਗਲੇ ਦਿਨ ਦੋਸ਼ੀ ਤੇਜਵਿੰਦਰ ਸਿੰਘ ਜੱਗਾ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਤੋਂ ਹੀ ਬਣਾਈ ਯੋਜਨਾ ਤਹਿਤ ਕੰਮ ਤੇ ਜਾ ਰਹੇ (ਮ੍ਰਿਤਕ) ਸੰਦੀਪ ਸਿੰਘ ਉਰਫ ਸ਼ਾਲੂ, ਗੁਰਪ੍ਰੀਤ ਸਿੰਘ ਪੁੱਤਰ ਜਗਤਪਾਲ ਸਿੰਘ ਵਾਸੀ ਸਠਿਆਲਾ ‘ਤੇ ਕਿਰਚ ਨਾਲ ਹਮਲਾ ਕਰ
ਜਿੰਨ੍ਹਾਂ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਸੰਦੀਪ ਦੀ ਮੌਤ ਹੋ ਗਈ। ਪੁਲਿਸ ਵੱਲੋਂ ਉਕਤ ਮਾਮਲੇ ‘ਚ ਤੇਜਵਿੰਦਰ ਸਿੰਘ, ਨਵਜੋਤ ਸਿੰਘ, ਅਕਬਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
Comments (0)
Facebook Comments (0)