ਧੂੰਅਾਂ ਚੈੱਕ ਕਰਨ ਵਾਲੇ ਸੈਂਟਰਾਂ ਤੇ ਛਾਪੇ-ਅੱਧੇ ਸੈਂਟਰ ਗੈਰ ਮਿਆਰੀ ਪਾਏ
Mon 16 Jul, 2018 0-
ਪਟਿਅਾਲਾ (14 ਜੁਲਾਈ): ਪ੍ਦੂਸ਼ਣ ਕੰਟਰੋਲ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਗੱਡੀਆਂ ਲਈ ਧੂੰਏਂ ਦਾ ਨਿਰੀਖਣ ਕਰਵਾ ਕੇ ਇਹ ਧੂੰਆਂ ਨਿਰਧਾਰਤ ਹੱਦਾਂ ਅੰਦਰ ਹੋਣ ਦਾ ਸਰਟੀਫਿਕੇਟ ਪੰਜਾਬ ਵਿੱਚ ਕੰਮ ਕਰਦੇ 400 ਪ੍ਦੂਸ਼ਣ ਚੈੱਕ ਸੈਂਟਰਾਂ ਤੋਂ ਲੈਣਾ ਲਾਜ਼ਮੀ ਹੈ ਪਰ ਇਹ ਦੇਖਿਆ ਜਾਂਦਾ ਹੈ ਕਿ ਕਈ ਅਜਿਹੇ ਸੈਂਟਰ ਗੱਡੀਆਂ ਦਾ ਧੂੰਆਂ ਚੈੱਕ ਕੀਤੇ ਬਿਨਾਂ ਹੀ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ ਜਿਸ ਨਾਲ ਗੱਡੀਆਂ ਚੋਂ ਬਿਨਾਂ ਰੁਕਾਵਟ ਨਿਕਲਦੇ ਧੂੰਏ ਕਾਰਨ ਪੰਜਾਬ ਦੀ ਅਾਬੋ ਹਵਾ ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਦੀ ਗੁਣਵੱਤਾ ਵਿੱਚ ਨਿਘਾਰ ਅਾੳੁਂਦਾ ਹੈ।
ੳੁਹਨਾਂ ਦੱਸਿਆ ਕਿ 40 ਟੀਮਾਂ ਨੂੰ ਪੰਜਾਬ ਭਰ ਵਿੱਚ ਚੱਲ ਰਹੇ ਅਜਿਹੇ ਪ੍ਦੂਸ਼ਣ ਚੈੱਕ ਸੈਂਟਰਾਂ ਤੇ ਮੌਜੂਦ ਡੀਜ਼ਲ ਅਤੇ ਪੈਟਰੋਲ ਗੱਡੀਆਂ ਦੇ ਧੂੰਏਂ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀ ਚੈਕਿੰਗ ਅਤੇ ਜਾਂਚ ਕੀਤੀਆਂ ਗਈਆਂ ਗੱਡੀਆਂ ਦਾ ਸਮੁੱਚਾ ਰਿਕਾਰਡ ਦੇਖਣ ਲਈ ਭੇਜਿਆ ਗਿਆ।ਇਹਨਾਂ ਟੀਮਾਂ ਨੇ 250 ਪ੍ਦੂਸ਼ਣ ਚੈੱਕ ਸੈਂਟਰਾਂ ਦੀ ਸਮੁੱਚੀ ਕਾਰਗੁਜ਼ਾਰੀ ਚੈੱਕ ਕੀਤੀ ਜਿਹਨਾਂ ਵਿੱਚੋਂ ਕੇਵਲ 120 ਸੈਂਟਰ ਹੀ ਨਿਰਧਾਰਤ ਨਿਯਮਾਂ ਅਨੁਸਾਰ ਕੰਮ ਕਰਦੇ ਪਾਏ ਗਏ ਜਦਕਿ ਬਾਕੀ 130 ਪ੍ਦੂਸ਼ਣ ਚੈੱਕ ਸੈਂਟਰਾਂ ਵਿੱਚ ਵੱਡੇ ਪੱਧਰ ਤੇ ਖਾਮੀਆਂ ਫੜੀਆਂ ਗਈਆਂ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਪੰਨੂੰ ਨੇੇ ਦੱਸਿਆ ਕਿ ਪੰਜਾਬ ਭਰ ਵਿੱਚ ਮੌਜੂਦ ਅਜਿਹੇ ਪ੍ਦੂਸ਼ਣ ਚੈੱਕ ਸੈਂਟਰ ਰਾਜ ਪੱਧਰ ਤੇ ਕਿਸੇ ਇੱਕ ਸੂਤਰ ਵਿੱਚ ਨਾ ਬੰਨੇ ਹੋਣ ਕਾਰਨ ਠੀਕ ਕੰਮ ਨਹੀਂ ਕਰ ਰਹੇ । ੳੁਹਨਾਂ ਦੱਸਿਆ ਕਿ ਨਿਰਧਾਰਤ ਨਿਯਮਾਂ ਤਹਿਤ ਕੰਮ ਨਾ ਕਰਨ ਵਾਲੇ ਪ੍ਦੂਸ਼ਣ ਚੈੱਕ ਸੈਂਟਰਾਂ ਖਿਲਾਫ਼ ਤਰੁੰਤ ਕਾਰਵਾਈ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਲਿਖਿਆ ਜਾਵੇਗਾ ਤਾਂ ਜੋ ਇਹ ਸੈਂਟਰ ਪੰਜਾਬ ਦੀ ਅਾਬੋ-ਹਵਾ ਨੂੰ ਦੂਸ਼ਿਤ ਹੋਣ ਤੋਂ ਰੋਕ ਸਕਣ।ੳੁਹਨਾਂ ਦੱਸਿਆ ਕਿ ਜਲਦ ਹੀ ਇਹਨਾਂ ਸਾਰੇ ਪ੍ਦੂਸ਼ਣ ਚੈੱਕ ਸੈਂਟਰਾਂ ਨੂੰ ਅਾਨਲਾਈਨ ਕਰਨ ਅਤੇ ਸੈਂਟਰਲ ਹੱਬ ਨਾਲ ਜੋੜਨ ਦੀ ਕਾਰਵਾਈ ਟਰਾਂਸਪੋਰਟੁ ਵਿਭਾਗ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਇਹਨਾਂ ਸੈਂਟਰਾਂ ਤੇ ਚੈੱਕ ਕੀਤੀ ਗਈ ਗੱਡੀਆਂ ਦਾ ਸਾਰਾ ਡਾਟਾ ਅਤੇ ਪ੍ਦੂਸ਼ਣ ਲੈਵਲ ਟਰਾਂਸਪੋਰਟ ਵਿਭਾਗ ਦੇ ਕੇਂਦਰੀ ਸਰਵਰ ਤੇ ਰੱਖਿਆ ਜਾਵੇਗਾ। ਪ੍ਦੂਸ਼ਣ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਗੱਡੀ ਦੇ ਮਾਲਕ ਨੂੰ ਅੈੱਸ.ਅੈੱਮ.ਅੈੱਸ. ਰਾਹੀਂ ਧੂੰਆਂ ਚੈੱਕ ਕਰਵਾੳੁਣ ਦਾ ਸ਼ੰਦੇਸ਼ ਪਹੁੰਚਾੳੁਣ ਦੀ ਵਿਵਸਥਾ ਵੀ ਇਸ ਸਿਸਟਮ ਵਿੱਚ ਹੋਵੇਗੀ।
Comments (0)
Facebook Comments (0)