ਸੀ ਐਚ ਸੀ ਸਰਹਾਲੀ ਵਿਖੇ ਟੀ ਬੀ ਜਾਗਰੂਕਤਾ ਮੁਹਿੰਮ ਤਹਿਤ ਰੈਲੀ ਕੱਢੀ ਗਈ : ਡਾਕਟਰ ਗਿੱਲ

ਸੀ ਐਚ ਸੀ ਸਰਹਾਲੀ ਵਿਖੇ ਟੀ ਬੀ ਜਾਗਰੂਕਤਾ ਮੁਹਿੰਮ ਤਹਿਤ ਰੈਲੀ ਕੱਢੀ ਗਈ : ਡਾਕਟਰ ਗਿੱਲ

100 ਦਿਨਾਂ ਤੱਕ ਚੱਲੇਗੀ ਟੀਬੀ  ਜਾਗਰੂਕਤਾ ਮੁਹਿੰਮ : ਡਾਕਟਰ ਗਿੱਲ
 ਚੋਹਲਾ ਸਾਹਿਬ 8 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
 ਕਾਰਜਕਾਰੀ ਸਿਵਲ ਸਰਜਨ ਤਰਨ ਤਾਰਨ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਵੱਲੋਂ ਟੀ ਬੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ।ਇਸ ਸਮੇਂ ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਹਿੰਮ ਪੂਰੇ 100 ਦਿਨਾਂ ਲਈ ਚਲੇਗੀ ਅਤੇ ਇਸ ਦੌਰਾਨ ਟੀਬੀ ਦੇ ਛੱਕੀ ਮਰੀਜ਼ਾਂ ਦੀ ਸ਼ਨਾਖਤ ਅਤੇ ਉਨਾਂ ਦੇ ਇਲਾਜ ਨੂੰ ਸੰਭਵ ਬਣਾਇਆ ਜਾਵੇਗਾ।ਉਹਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਟੀਬੀ ਵਰਗੀ ਨਾਮੁਰਾਦ ਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਿਹਤ ਕਰਮੀਆਂ ਵੱਲੋਂ ਜ਼ਿਲ੍ਹੇ ਦੇ ਵੱਖ- ਵੱਖ ਪਿੰਡਾਂ ਦੇ ਵਿੱਚ ਜਿੱਥੇ ਟੀਬੀ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਈ।ਜਿਲ੍ਹਾ ਟੀ ਬੀ ਅਫਸਰ ਡਾਕਟਰ ਰਾਜਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਟੀਬੀ ਵਿਰੁੱਧ ਸ਼ੁਰੂ ਹੋਈ ਮੁਹਿੰਮ ਤਹਿਤ ਜਿੱਥੇ ਸ਼ੱਕੀ ਮਰੀਜ਼ਾਂ ਦੀ ਭਾਲ ਕੀਤੀ ਜਾਵੇਗੀ ਉਥੇ ਨਾਲ ਹੀ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਲਾਜ ਵੀ ਬਿਲਕੁਲ ਮੁਫਤ ਕਰਵਾਇਆ ਜਾਵੇਗਾ।ਇਸ ਬਿਮਾਰੀ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਲੱਛਣਾਂ ਨੂੰ ਛਪਾਉਣ ਦੀ ਬਜਾਏ ਆਪਣਾ ਇਲਾਜ ਸਮੇਂ ਸਿਰ ਸ਼ੁਰੂ ਕਰਾਉਣਾ ਚਾਹੀਦਾ।ਇਸ ਮੁਹਿੰਮ ਦੌਰਾਨ ਸਬ ਸੈਂਟਰਾਂ ਉੱਤੇ ਤੈਨਾਤ ਸਿਹਤ ਕਰਮੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਨਾਲ ਨਾਲ ਹਾਈ ਰਿਸਕ ਆਬਾਦੀ ਵਾਲੇ ਖੇਤਰਾਂ ਜਿਵੇਂ ਇੱਟਾਂ ਦੇ ਭੱਠਿਆਂ ਅਤੇ ਝੁੱਗੀਆਂ ਉੱਤੇ ਵਿਸ਼ੇਸ਼ ਤੌਰ ਤੇ ਸਰਵੇ ਕਰਕੇ ਟੀਵੀ ਦੇ ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾਵੇਗੀ।ਇਸ ਸਮੇਂ ਐਲ ਟੀ ਜਤਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਆਰ।ਐਨ।ਟੀ।ਸੀ ਪੀ ਵਿੰਗ ਚਲਾਏ ਜਾ ਰਹੇ ਹਨ ਜਿੱਥੇ ਟੀਬੀ ਜਾਂਚ ਅਤੇ ਮੁਫਤ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਬੀ ਮਰੀਜ਼ਾਂ ਦੇ ਸਾਂਭ ਸੰਭਾਲ ਬਾਰੇ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਸਮੇਂ ਰੁਪਿੰਦਰ ਕੌਰ ਸਟਾਫ ਨਰਸ,ਅਰਸ਼ਮੀਤ ਕੌਰ ਫਾਰਮੇਸੀ ਅਫਸਰ,ਸਰਬਜੀਤ ਕੌਰ ਐਲ ਟੀ,ਬਲਰਾਜ ਸਿੰਘ ਬੀ ਈ ਈ,ਅਪਥਾਲਮਿਕ ਅਫਸਰ ਜਸਵਿੰਦਰ ਸਿੰਘ,ਸਤਨਾਮ ਸਿੰਘ ਐਸ ਆਈ,ਦੀਨ ਦਿਆਲ ਐਸ ਆਈ,ਜਸਪਿੰਦਰ ਸਿੰਘ,ਕਵਲਜੀਤ ਸਿੰਘ,ਗੁਰਦੀਪ ਸਿੰਘ,ਸੁਖਦੀਪ ਸਿੰਘ,ਰਜਿੰਦਰ ਸਿੰਘ,ਗੁਰਦਿਆਲ ਸਿੰਘ,ਸੰਤੋਖ ਸਿੰਘ,ਰਜਿੰਦਰ ਸਿੰਘ,ਰਾਜੀਵ ਕੁਮਾਰ,ਵਿਕਾਸ ਤੇਜਪਾਲ,ਪਰਮਿੰਦਰ ਸਿੰਘ,ਦਲਜੀਤ ਸਿੰਘ,ਅਮਨਦੀਪ ਸਿੰਘ ਭੈਲ,ਅਮਨਦੀਪ ਸਿੰਘ ਫਤਿਹਾਬਾਦ,ਅਮਨਪ੍ਰੀਤ ਸਿੰਘ ਧੰੂਦਾ,ਮਾਨ ਸਰਹਾਲੀ ਆਦਿ ਹਾਜਰ ਸਨ।