ਡਾ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਸਰਹਾਲੀ ਵੱਲੋੰ ਪਿੰਡ ਰਣੀਆ (ਖਾਰਾ)  ਵਿਖੇ ਡੈਪੋ ਕੈੰਪ ਲਗਾਇਆ

ਡਾ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਸਰਹਾਲੀ ਵੱਲੋੰ ਪਿੰਡ ਰਣੀਆ (ਖਾਰਾ)  ਵਿਖੇ ਡੈਪੋ ਕੈੰਪ ਲਗਾਇਆ

ਸਰਹਾਲੀ ਕਲਾਂ 4 ਸਤੰਬਰ 2019

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਜੀ , ਸਿਵਲ ਸਰਜਨ ਡਾ. ਅਨੂਪ ਕੁਮਾਰ ਜੀ , ਐੱਸਡੀਐੱਮ ਸ੍ਰੀ ਸੁਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਡਾ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਸਰਹਾਲੀ ਵੱਲੋੰ ਪਿੰਡ ਰਣੀਆ (ਖਾਰਾ)  ਵਿਖੇ ਡੈਪੋ ਕੈੰਪ ਲਗਾਇਆ ਗਿਆ। ਇਸ ਸਮੇ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਕੈੰਪ ਵਿੱਚ ਨਸ਼ਾ ਖਿਲਾਫ ਪ੍ਰੇਰਿਤ ਕੀਤਾ ਗਿਆ ਅਤੇ 10 ਨੌਜਵਾਨ ਨਸ਼ਾ ਛੱਡਣ ਲਈ ਅੱਗੇ ਆਏ ਜਿਹਨਾ ਨੂੰ ਭੱਗੂਪੁਰ ਰਜਿਸਟਰੇਸ਼ਨ ਲਈ ਲਿਜਾਇਆ ਗਿਆ।ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਆਪਣੀ ਹੀਰੇ ਵਰਗੀ ਜਿੰਦਗੀ ਨੂੰ ਬਚਾਉਣਾ ਚਾਹੀਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਬੀ ,ਬਿਹਾਰੀ ਲਾਲ ਹੈਲਥ ਇੰਸਪੈਕਟਰ ,ਬਲਰਾਜ ਸਿੰਘ ਗਿੱਲ,ਜਸਪਿੰਦਰ ਸਿੰਘ ਹਾਂਡਾ ,ਸੁਖਦੀਪ ਸਿੰਘ ਔਲਖ ,ਤੇਜਿੰਦਰ ਸਿੰਘ ਫਤਹਿਗੜ੍ਹ ਚੂੜੀਆਂ ਹਾਜ਼ਰ ਸਨ।