
ਪਾਕਿਸਤਾਨ ਨੇ ਭਾਰਤ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈ ਡਾਕ ਸੇਵਾ ਮੁੜ ਸ਼ੁਰੂ ਕੀਤੀ
Wed 20 Nov, 2019 0
ਪਾਕਿਸਤਾਨ ਨੇ ਭਾਰਤ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈ ਡਾਕ ਸੇਵਾ ਅੱਜ ਬਹਾਲ ਕਰ ਦਿੱਤੀ ਹੈ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਰਹਿੰਦੇ ਆਪਣੇ ਸਕੇ-ਸਬੰਧੀਆਂ ਨੂੰ ਚਿੱਠੀ-ਪੱਤਰ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਕਸ਼ਮੀਰ ਮੁੱਦੇ ਨੂੰ ਲੈ ਕੇ ਤਲਖੀ ਵਧਣ ਮਗਰੋਂ ਪਾਕਿਸਤਾਨ ਨੇ ਇਹ ਸੇਵਾ ਮੁਅੱਤਲ ਕਰ ਦਿੱਤੀ ਸੀ। ਪਾਕਿਸਤਾਨ ਪੋਸਟ ਨੇ ਇਕ ਰਸਮੀ ਸਰਕੁਲਰ ਜਾਰੀ ਕਰਕੇ ਮੁਲਕ ਵਿਚਲੇ ਆਪਣੇ ਡਾਕਘਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਜਨਰਲ ਪੋਸਟ ਆਫਿਸ (ਜੀਪੀਓ) ਰਾਵਲਪਿੰਡੀ ਨੇ ਰੋਜ਼ਨਾਮਚੇ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਸੇਵਾਵਾਂ ਬਹਾਲ ਹੋਣ ਮਗਰੋਂ ਹੁਣ ਪਾਕਿਸਤਾਨੀ ਨਾਗਰਿਕ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀਆਂ, ਰਜਿਸਟਰੀਆਂ ਤੇ ਐਕਸਪ੍ਰੈੱਸ ਪੱਤਰ ਭੇਜ ਸਕਣਗੇ ਜਦੋਂਕਿ ਪਾਰਸਲ ਤੇ ਹੋਰ ਵਸਤਾਂ ਦੀ ਢੁਆਈ 'ਤੇ ਪਾਬੰਦੀ ਅਜੇ ਵੀ ਆਇਦ ਰਹੇਗੀ।
Comments (0)
Facebook Comments (0)