
ਜਦੋ ਰੱਬ ਆਪ ਬਹੁੜਿਆ---ਹਰਪ੍ਰੀਤ ਕੋਰ ਸਟਾਫ ਨਰਸ
Sat 6 Jun, 2020 0
ਜਦੋ ਰੱਬ ਆਪ ਬਹੁੜਿਆ---ਹਰਪ੍ਰੀਤ ਕੋਰ ਸਟਾਫ ਨਰਸ
ਅੱਜ ਵੀ ਜਦੋ ਕਿਤੇ ਇਕੱਲੀ ਬੈਠਦੀ ਹਾਂ ਤਾ ਉਸ ਦਾਤੇ ਦੀਆ ਮਿਹਰਾਂ ਨੂੰ ਯਾਦ ਕਰਦੀ ਹਾ। ਬਚਪਨ ਵਿੱਚ ਕਹਿੰਦੇ ਸੁਣਿਆ ਸੀ ਕਿ ਰੱਬ ਜਾ ਪ੍ਰਮਾਤਮਾ ਹੁੰਦਾ ਹੈ ਪਰ ਇਹ ਗੱਲ ਉਸ ਵੇਲੇ ਸੱਚ ਹੋਈ ਜਦ ਮੈ ਬੀ.ਏ. ਪਾਸ ਕਰਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨ ਲੱਗ ਗਈ ਸੀ। ਮਾਪਿਆ ਦੀ ਮਾਲੀ ਹਾਲਤ ਇੰਨੀ ਠੀਕ ਨਹੀ ਸੀ ਕਿ ਉਹ ਮੈਨੂੰ ਉਚੇਰੀ ਵਿੱਦਿਆ ਜਾ ਕੋਈ ਕੋਰਸ ਕਰਵਾ ਸਕਦੇ। ਬੜੀ ਮੁਸਕੀਲ ਨਾਲ ਬੀ.ਏ. ਪੂਰੀ ਕੀਤੀ ਤੇ ਪਿੱਛੋ ਛੋਟੇ ਭੈਣ ਭਰਾਵਾ ਦੀ ਪੜਾਈ ਦੀ ਚਿੰਤਾ ਨੇ ਮੈਨੂੰ ਆਪਣੀ ਪੜਾਈ ਛੱਡਣ ਤੇ ਮਜਬੂਰ ਕਰ ਦਿੱਤਾ ਸੀ। ਜਦੋ ਮੇਰੇ ਨਾਲ ਪੜਦੀਆ ਕੁੜੀਆ ਆਪਣਾ ਕੋਰਸ ਪੂਰਾ ਕਰਨ ਲਈ ਸ਼ਹਿਰ ਜਾਂਦੀਆ ਤਾਂ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ। ਕਿਉਕੀ ਮੈਨੂੰ ਪੜਾਈ ਦਾ ਬਹੁਤ ਸ਼ੌਕ ਸੀ ਅਤੇ ਮੈ ਹਮੇਸ਼ਾਂ ਪਹਿਲੇ ਸਥਾਨ ਵਿੱਚ ਪਾਸ ਕਰਦੀ ਸੀ ।ਫਿਰ ਵਾਹਿਗੁਰੂ ਦਾ ਭਾਣਾ ਮੰਨ ਲਿਆ ਕਿ ਚਲੋ, ਕੋਈ ਗੱਲ ਨਹੀ ਵਾਹਿਗੁਰੂ ਦਾ ਸੁਕਰ ਹੈ, ਕਿ ਮੇਰੀ ਬੀ.ਏ ਦੀ ਪੜਾਈ ਪੂਰੀ ਕਰਵਾ ਦਿੱਤੀ ਹੈ। ਪਰ ਮੈਂ ਉਸ ਪ੍ਰਮਾਤਮਾ ਅੱਗੇ ਅਰਦਾਸ ਅਤੇ ਉਸ ਉੱਪਰ ਆਸ ਨਹੀ ਛੱਡੀ ।ਜਦ ਵੀ ਗੁਰਦੁਆਰੇ ਸਾਹਿਬ ਜਾਣਾ ਤਾਂ ਇਹੋ ਆਰਦਾਸ ਮੂੰਹੌ ਨਿਕਲਣੀ ਕਿ ਵਾਹਿਗੁਰੂ ਜੀ ਮੈਨੂੰ ਕਿਸੇ ਵਧੀਆ ਕੋਰਸ ਵਿੱਚ ਦਾਖਲਾ ਕਰਵਾ ਦਿਉ ਪਰ ਇਸ ਗੱਲ ਨੂੰ ਵੀ ਮਨ ਵਿੱਚ ਬਿਠਾ ਲਿਆ, ਕਿ ਹੁਣ ਬੱਸ ਜਿੰਨ੍ਹਾਂ ਪੜ੍ਹ ਲਿਆ ਉਨ੍ਹਾਂ ਹੀ ਪੜਿਆਂ ਜਾਣਾ। ਪਰ ਇਹ ਅਰਦਾਸ ਪਤਾ ਨਹੀ ਕਿਉ ਆਪ ਮੁਹਾਰੇ ਹੀ ਮੇਰੇ ਮੂੰਹੋ ਨਿਕਲ ਜਾਂਦੀ। ਫਿਰ ਇੱਕ ਦਿਨ ਸਾਡੇ ਘਰ ਅਮਰੀਕਾ ਤੋ ਕੁਝ ਪ੍ਰਹੁਣੇ ਆਏ, ਘਰਦਿਆ ਕੋਲੋ ਪੁੱਛਣ ਤੇ ਪਤਾ ਲੱਗਾ ਕਿ ਇਹ ਮੇਰੇ ਦਾਦੇ ਜੀ ਦੇ ਪੱਗ ਵੱਟ ਬਣੇ ਭਰਾ ਦੀ ਬੇਟੀ ਅਤੇ ਬੇਟਾ ਸਨ। ਪਰ ਮੈ ਇਸ ਗੱਲ ਤੋ ਅਣਜਾਣ ਸੀ। ਕਿ ਮੇਰੀ ਅਰਦਾਸ ਵਾਹਿਗੁਰੂ ਨੇ ਸੁਣ ਕੇ ਪ੍ਰਾਹੁਣਿਆਂ ਦੇ ਰੂਪ ਵਿੱਚ ਸਾਡੇ ਬਰੂਹਾਂ ਤੇ ਦਸਤਕ ਦੇ ਦਿੱਤੀ ਹੈ। ਮੈਨੂੰ ਪ੍ਰਾਹੁਣਿਆਂ ਨੇ ਦੱਸਿਆ , ਕਿ ਮੈ ਤੇਰੀ ਭੂਆ ਲੱਗਦੀ ਹਾਂ ਅਤੇ ਇਹ ਤੇਰੇ ਚਾਚਾ ਜੀ ਹਨ। ਭੂਆ ਦਾ ਨਾਮ ਪਰਮਜੀਤ ਕੌਰ ਅਤੇ ਚਾਚਾ ਜੀ ਨੂੰ ਪਿਆਰ ਨਾਲ ਕੋਹਰਾ ਕਿਹਾ ਜਾ ਰਿਹਾ ਸੀ। ਮੇਰੇ ਮਿਲਾਪੜ ਸੁਭਾਅ ਕਾਰਨ ਉਨ੍ਹਾਂ ਮੈਨੂੰ ਪੁੱਛਿਆਂ ਕਿ ਪੁੱਤ ਪੜ੍ਹਾਈ ਪੂਰੀ ਕਰ ਲਈ ? ਮੈ ਆਪਣੇ ਮਨ ਨੂੰ ਸਵਾਲ ਕੀਤਾ ਕਿ ਮੇਰੀ ਪੜ੍ਹਾਈ ਬਾਰੇ ਇਹ ਕਿਉ ਪੁੱਛ ਰਹੇ ਹਨ ਪਰ ਅਸਲ ਵਿੱਚ ਵਾਹਿਗੁਰੂ ਮੇਰੇ ਲਈ ਭਵਿੱਖ ਵਿੱਚ ਮੇਰੇ ਲਈ ਦਰਵਾਜ਼ੇ ਖੋਲ ਰਹੇ ਸਨ।ਮੈ ਉਨ੍ਹਾਂ ਦੇ ਪੁੱਛਣ ਤੇ ਦੱਸਿਆ ਕਿ ਪੜ੍ਹਾਈ ਬੀ.ਏ. ਤੱਕ ਕੀਤੀ ਹੈ ਜੀ। ਉਹਨਾਂ ਕਿਹਾ ਕਿ ਅੱਗੇ ਨਹੀ ਪੜ੍ਹਨਾਂ ਤਾਂ ਕੋਈ ਕੋਰਸ ਕਰ ਲੈਣਾ ਸੀ।ਮੈ ਕਿਹਾ ਕਿ ਬੱਸ ਅੱਗੇ ਪੜ੍ਹਿਆਂ ਨਹੀ ਜਾਣਾ। ਉਨ੍ਹਾਂ ਪੁੱਛਿਆਂ ਕਿ ਕੀ ਪੜ੍ਹਨਾਂ ਚਾਹੁੰਦੇ ਹੋਹੋ ਕੱਢ ਦਿਤਾ ਕਿ ਜੀ ਮੈ ਤਾਂ ਨਰਸਿੰਗ ਦਾ ਕੋਰਸ ਕਰਨਾ ਜੀ।ਮੇਰਾ ਜਵਾਬ ਸੁਣ ਕੇ ਉਨ੍ਹਾਂ ਕਿਹਾ ਕਿ ਠੀਕ ਹੈ। ਜਦ ਭੂਆ ਜੀ ਤੇ ਚਾਚਾ ਜੀ ਵਾਪਸ ਮੁੜਨ ਲੱਗੇ ਤਾਂ ਕਹਿੰਦੇ ਕਿ ਫਿਰ ਆਵਾਂਗੇ ਜਾਂ ਫੋਨ ਕਰਾਂਗੇ।ਸਮਾਂ ਆਪਣੀ ਚਾਲ ਚਲਦਾ ਗਿਆ।ਕੁਝ ਦਿਨ ਹੀ ਲੰਘੇ ਕਿ ਅਮਰੀਕਾ ਤੋ ਫੋਨ ਆਇਆ। ਫੋਨ ਉਪਰ ਭੂਆ ਜੀ ਬੋਲ ਰਹੇ ਸਨ ਮੇਰੀ ਖੁਸ਼ੀ ਦੀ ਉਸੇ ਵੇਲੇ ਕੋਈ ਹੱਦ ਨਾ ਰਹੀ ਜਦ ਉਨ੍ਹਾਂ ਕਿਹਾ ਕਿ ਮੈ ਤੇਰੇ ਫੁੱਫੜ ਨਾਲ ਸਲਾਹ ਕੀਤੀ ਹੈ ਅਸੀ ਸੋਚ ਲਿਆ ਕਿ ਨਰਸਿੰਗ ਦਾ ਕੋਰਸ ਅਸੀ ਕਰਵਾ ਦਵਾਂਗੇ। ਮੇਰੇ ਮੂੰਹੋ ਵਾਹਿਗੁਰੂ ਜੀ ਲਈ ਸ਼ੁਕਰਾਨਾ ਉਸੇ ਵੇਲੇ ਨਿਕਲਿਆ। ਸਮਝ ਨਹੀ ਆ ਰਹੀ ਕਿ ਖੁਸ਼ੀ ਦੇ ਮਾਰੇ ਹੁਣ ਕੀ ਕਰਾਂ।ਜਦ ਘਰਦਿਆਂ ਨੂੰ ਦੱਸਿਆ ,ਕਿ ਭੂਆ ਜੀ ਨੇ ਐਵੇ ਕਿਹਾ ਫੋਨ ਉਪਰ। ਮੈਨੂੰ ਲੱਗਿਆ ਕਿ ਭੂਆ ਜੀ ਨਹੀ ਰੱਬ ਮੇਰੇ ਨਾਲ ਗੱਲ ਕਰ ਰਿਹਾ ਹੈ ਬੱਸ ਫਿਰ ਮੇਰੇ ਲਈ ਨਵੀ ਜਿੰਦਗੀ ਦੀ ਸ਼ੁਰੂਆਤ ਹੋ ਗਈ ਮੈ ਤਰਨ ਤਾਰਨ ਕਾਲਜ ਨਰਸਿੰਗ ਦੇ ਕੋਰਸ ਵਿੱਚ ਦਾਖਲਾ ਲੈ ਲਿਆ। ਅਜੇ ਮੇਰਾ ਪਹਿਲਾਂ ਸਮੈਸਟਰ ਪੂਰਾ ਨਹੀ ਹੁੰਦਾ ਸੀ ਕਿ ਅਗਲੇ ਸਮੈਸਟਰ ਦੇ ਪੈਸੇ ਵੈਸਟਰਨ ਯੂਨੀਅਨ ਰਾਹੀ ਮੇਰੇ ਖਾਤੇ ਵਿੱਚ ਆ ਜਾਦੇ ਸੀ। ਫਿਰ ਦੂਜਾ ਰੱਬ ਮੇਰੀ ਛੋਟੀ ਭੂਆ ਦੇ ਰੂਪ ਵਿੱਚ ਸਾਹਮਣੇ ਆਇਆ ਜਿੰਨ੍ਹਾਂ ਨੇ ਮੈਨੂੰ ਪੂਰੀ ਪੜ੍ਹਾਈ ਜੋ ਕਿ ਸਾਢੇ ਤਿੰਨ ਸਾਲ ਦੀ ਸੀ ਲਈ ਆਪਣੇ ਘਰ ਰਹਿਣ ਲਈ ਹਾਂ ਕੀਤੀ ਕਿਉਕਿ ਤਰਨ ਤਾਰਨ ਤੋ ਮੇਰੇ ਪਿੰਡ ਦਾ ਸਫਰ ਔਖਾ ਸੀ ਆਪਣੀ ਪੜ੍ਹਾਈ ਨੂੰ ਸਫਲ ਕਰਨ ਲਈ। ਜਦ ਵੀ ਭੂਆ ਜਾਂ ਫੁੱਫੜ ਜੀ ਦਾ ਸ਼ੁਕਰੀਆਂ ਕਰਨਾ ਤਾਂ ਉਨ੍ਹਾਂ ਕਹਿਣਾ ਕਿ ਲਸੀ ਕੁਝ ਨਹੀ ਕਰ ਰਹੇ, ਬੱਸ ਅਸੀ ਤਾਂ ਜਰੀਆਂ ਹਾਂ ਤੇਰੀ ਮਦਦ ਮਰਨ ਦਾ ਅਤੇ ਜੋ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਉਹੀ ਅਸੀ ਕਰੀ ਜਾ ਰਹੇ ਹਾਂ। ਬੱਸ ਫਿਰ ਮੈ 85% ਨੰਬਰਾਂ ਨਾਲ ਆਪਣਾ ਕੋਰਸ ਪੂਰਾ ਕੀਤਾ ਪਰ ਭੂਆ, ਫੁੱਫੜ ਜੀ ਲਈ ਸਤਿਕਾਰ ਦਿਨੋ ਦਿਨ ਵੱਧਦਾ ਗਿਆ ਕਿਉਕਿ ਉਨ੍ਹਾਂ ਮੈਨੂੰ ਉਹ ਦੇ ਦਿੱਤਾ ਸੀ ਜੋ ਮੈ ਆਪਣੇ ਇਸ ਜਨਮ ਵਿੱਚ ਕਦੇ ਨਹੀ ਕਰ ਸਕਦੀ ਸੀ। ਉਸ ਸਮੇ 4 ਲੱਖ ਰੁਪਈਆਂ ਮੇਰੇ ਕੋਰਸ ਉਪਰ ਲੱਗਾ ਸੀ ਜਦ ਕਿ ਅੱਜ ਕੱਲ੍ਹ ਕੋਈ ਇੱਕ ਰੁਪਿਆ ਵੀ ਕਿਸੇ ਲਈ ਨਹੀ ਲਗਾਉਦਾ।ਜੇ ਲਗਾਉਦਾ ਵੀ ਤਾਂ ਉਸਨੂੰ ਵਾਪਸ ਕਰਨ ਦਾ ਭਾਰ ਸਿਰ ਉਪਰ ਚੜ੍ਹਿਆ ਹੁੰਦਾ ਹੈ ਉਸ ਕੋਰਸ ਕਰਕੇ ਮੈ ਅੱਜ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰ ਰਹੀ ਹਾਂ ਅਤੇ ਵਧੀਆਂ ਸਹੁਰਾ ਪਰਿਵਾਰ ਅਤੇ ਘਰਵਾਲੇ ਦੇ ਰੂਪ ਵਿੱਚ ਵਧੀਆਂ ਜੀਵਨ ਸਾਥੀ ਮਿਲ ਗਿਆ।ਹਰਫਤਿਹ ਸਿੰਘ ਨਾਮ ਦਾ ਅਣਮੁੱਲਾ ਹੀਰਾ ਮਿਲ ਗਿਆ।ਅੱਜ ਮੈ ਜੋ ਵੀ ਹਾਂ ਭੂਆ ਜੀ ਅਤੇ ਫੁੱਫੜ ਜੀ ਅਤੇ ਆਪਣੇ ਪਰਿਵਾਰਕ ਮੈਬਰਾਂ ਕਰਕੇ ਹਾਂ ਜੋ ਵੀ ਰੱਬ ਦੇ ਰੂਪ ਵਿੱਚ ਮੇਰੀ ਜਿੰਦਗੀ ਵਿੱਚੋ ਬਹੁੜੇ ਤੇ ਮੈਨੂੰ ਇਸ ਜੋਗੀ ਬਣਾ ਦਿੱਤਾ ਕਿ ਮੈ ਇੱਕ ਸਫਲ ਅਤੇ ਖੁਸ਼ਹਾਲ ਜਿੰਦਗੀ ਜੀਅ ਸਕਾਂ। ਮੇਰੇ ਅਮਰੀਕਾ ਵਾਲੇ ਫੁੱਫੜ ਜੀ ਸਦੀਵੀ ਵਿਛੋੜਾ ਦੇ ਗਏ ਹਨ ਪਰ ਮੈ ਉਨ੍ਹਾਂ ਦਾ ਗਿਆਨ ਅਤੇ ਸਤਿਕਾਰ ਕਰਨਾ ਕਦੇ ਨਹੀ ਭੁੱਲੀ ਅਤੇ ਉਨ੍ਹਾਂ ਨੂੰ ਯਾਦ ਕਰਕੇ ਆਪ ਮੁਹਾਰੇ ਨਿਕਲਦਾ ਹੈ ਸੱਚੀ ਰੱਬ ਮੇਰੇ ਘਰ ਬਹੁੜਿਆ।ਵਾਹਿਗੁਰੂ ਜੀ ਤੁਹਾਡਾ ਬਹੁਤ ਸ਼ੁਕਰੀਆਂ।
ਹਰਪ੍ਰੀਤ ਕੌਰ ਸਟਾਫ ਨਰਸ,
ਸੀ.ਐਚ.ਸੀ.ਸਰਹਾਲੀ ਕਲਾਂ,
ਤਰਨ ਤਾਰਨ।
ਮੋ: 9478588885
Comments (0)
Facebook Comments (0)