ਮਿੰਨੀ ਕਹਾਣੀ "ਖੂਹ ਦਾ ਡੱਡੂ"

ਮਿੰਨੀ ਕਹਾਣੀ "ਖੂਹ ਦਾ ਡੱਡੂ"

ਇੱਕ ਪਿੰਡ ਦੇ ਬਾਹਰਵਾਰ ਜਾਂਦੇ ਰਸਤੇ ਵਿੱਚ ਇੱਕ ਬਹੁਤ ਪੁਰਾਣਾ ਖੂਹ ਸੀ।ਕੁਝ ਸ਼ਰਾਰਤੀ ਲੋਕ ਜਦੋਂ ਵੀ ਖੂਹ ਕੋਲੋਂ ਲੰਘਦੇ ਤਾਂ ਉਹ ਖੂਹ ਵਿੱਚ ਰਹਿੰਦੇ ਇੱਕ ਡੱਡੂ ਨੂੰ ਰੋੜੇ ਮਾਰਦੇ, ਕਦੇ ਰੋੜਾ ਡੱਡੂ ਦੇ ਸਿਰ ਤੇ ਵੱਜਦਾ ,ਕਦੇ ਰੋੜਾ ਡੱਡੂ ਦੀ ਪਿੱੱਠ ਤੇ ਵੱਜਦਾ ।ਡੱਡੂ ਬਹੁਤ ਪ੍ਰੇਸ਼ਾਨ ਹੁੰਦਾ , ਪਰ ਇੱਕ ਦਿਨ ਇਹੋ ਜਿਹਾ ਆ ਗਿਆ ਜਦ ਖੂਹ ਰੋੜਿਆਂ ਨਾਲ ਭਰ ਗਿਆ ਤੇ ਡੱਡੂ ਖੂਹ ਵਿੱਚੋਂ ਬਾਹਰ ਆ ਗਿਆ।

ਇਸ ਲਈ ਜੇਕਰ ਤੁਹਾਨੂੰ ਕੋਈ ਮਾੜਾ ਕਹਿੰਦਾ ਹੈ ਜਾਂਂ ਤੁੁੁਹਾਡਾ ਮਾੜਾ ਕਰਦਾ ਹੈ ਤਾਂ ਘਬਰਾਓ ਨਾਂ ਕਿਉਂਕਿ ਪ੍ਰਮਾਤਮਾ ਤੁਹਾਡਾ ਭਲਾ ਕਰੇਗਾ ।

  • ਬਲਰਾਜ ਸਿੰਘ ਗਿੱਲ
  • +918968811411