ਜ਼ੀ.ਓ.ਜੀ.ਟੀਮ ਵੱਲੋ਼ ਮੰਡੀਆਂ ਦਾ ਕੀਤਾ ਗਿਆ ਦੌਰਾ `ਤੇ ਚੈੱਕ ਕੀਤੇ ਤੋਲ ਕੰਡੇ।

ਜ਼ੀ.ਓ.ਜੀ.ਟੀਮ ਵੱਲੋ਼ ਮੰਡੀਆਂ ਦਾ ਕੀਤਾ ਗਿਆ ਦੌਰਾ `ਤੇ ਚੈੱਕ ਕੀਤੇ ਤੋਲ ਕੰਡੇ।

ਚੋਹਲਾ ਸਾਹਿਬ 24 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ  ਅਤੇ ਜੀ.ਓ.ਜੀ  ਹੈੱਡ  ਤਰਨ ਤਾਰਨ ਕਰਨਲ  ਅਮਰਜੀਤ  ਸਿੰਘ  ਗਿੱਲ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਹਿਸੀਲ  ਇੰਚਾਰਜ  ਕੈਪਟਨ  ਮੇਵਾ ਸਿੰਘ  ਦੀ ਯੋਗ  ਅਗਵਾਈ  ਹੇਠ  ਬਲਾਕ  ਚੋਹਲਾ ਸਾਹਿਬ  ਦੇ ਆਧੀਨ  ਆਉਦੀਆਂ ਵੱਖ ਵੱਖ ਦਾਣਾ  ਮੰਡੀਆ  ਜਿਵੇ ਚੋਹਲਾ ਸਾਹਿਬ,  ਬ੍ਰਹਮਪੁਰ,  ਮਹੋਣਪੁਰ  ਆਦਿ ਮੰਡੀਆ  ਦਾ ਦੌਰਾ  ਕਰਨ ਉਪਰੰਤ ਆੜ੍ਹਤੀਆਂ ਦੇ ਤੋਲ ਕੰਡੇ ਚੈੱਕ ਕੀਤੇ ਗਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ  ਚੋਹਲਾ ਸਾਹਿਬ  ਜੀ.ਓ.ਜੀ.ਪ੍ਰਧਾਨ ਸੂਬੇਦਾਰ  ਮੇਜਰ  ਹਰਦੀਪ  ਸਿੰਘ  ਨੇ ਦੱਸਿਆ  ਕਿ ਸਾਡੇ ਵੱਲੋਂ ਜੀ.ਓ.ਜੀ ਮੈਂਬਰਾਂ  ਦੀਆ  ਵੱਖ ਵੱਖ  ਮੰਡੀਆ  ਵਿੱਚ ਪਹਿਲਾਂ ਤੋ ਹੀ ਡਿਉਟੀਆ  ਲਗਾਈਆ ਜਾ ਚੁੱਕੀਆਂ ਹਨ ਅਤੇ ਅੱਜ ਵੀ ਸਾਡੀ ਟੀਮ ਵੱਲੋਂ ਮੰਡੀਆਂ ਦਾ ਦੌਰਾਨ ਕਰਨ ਸਮੇਂ ਆੜਤੀਆ -ਕਿਸਾਨਾ ਅਤੇ ਮਜਦੂਾਂਾ ਨਾਲ  ਗੱਲਬਾਤ  ਕੀਤੀ ਅਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਿਲ ਕਰਨ ਉਪਰੰਤ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ। ਇਸ ਸਮੇ ਸੂਬੇਦਾਰ  ਮੇਜਰ  ਕੁਲਵੰਤ  ਘੜਕਾ, ਸੂਬੇਦਾਰ  ਸੁਖਬੀਰ  ਸਿੰਘ  ਧੁੰਨ,  ਹੋਲਦਾਰ  ਅਮਰੀਕ  ਸਿੰਘ  ਨਿਕਾ ਚੋਹਲਾ, ਹੋਲਦਾਰ  ਦਲਯੋਦ  ਸਿੰਘ  ਮਹੋਣਪੁਰ,  ਹੋਲਦਾਰ  ਹਰਭਜਨ  ਸਿੰਘ  ਵਰਿਆ,  ਹੋਲਦਾਰ  ਨਿਰਵੇਰ  ਸਿੰਘ  ਵਰਿਆ,  ਨਾਇਕ  ਜਗਰੂਪ  ਸਿੰਘ  ਚੰਬਾ ਕਲਾ, ਨਾਇਕ  ਜਗਰਾਜ  ਸਿੰਘ  ਕਰਮੂਵਾਲਾ, ਆਦਿ ਹਾਜ਼ਰ  ਸਨ ।