
ਬਾਬਾ ਲੱਖ ਦਾਤਾ ਦਾ ਸਲਾਨਾ ਜੋੜ ਮੇਲਾ ਮਨਾਇਆ
Fri 27 Jul, 2018 0
ਭਿੱਖੀਵਿੰਡ 26 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅੰਦਰ
ਸਥਿਤ ਬਾਬਾ ਲੱਖ ਦਾਤਾ ਦੀ ਮਜਾਰ ‘ਤੇ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਇਲਾਕੇ
ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਐਸ.ਐਚ.ੳ ਭਿੱਖੀਵਿੰਡ
ਮਨਜਿੰਦਰ ਸਿੰਘ, ਮੇਲੇ ਕਮੇਟੀ ਆਗੂ ਪਵਨ ਕੁਮਾਰ ਸ਼ਰਮਾ, ਏ.ਐਸ.ਆਈ ਸੁਰਿੰਦਰ ਕੁਮਾਰ,
ਏ.ਐਸ.ਆਈ ਭੁਪਿੰਦਰ ਸਿੰਘ ਆਦਿ ਵੱਲੋਂ ਮਜਾਰ ‘ਤੇ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ
ਕੀਤੀ ਗਈ। ਮੇਲੇ ਦੌਰਾਨ ਪਹੰੁਚੇਂ ਪ੍ਰਸਿੱਧ ਗਾਇਕ ਜਸਬੀਰ ਬਿੱਲਾ ਤੇ ਬੀਬੀ ਤੇ ਐਸ.ਐਸ.
ਸਿੱਧੂ ਵੱਲੋਂ ਆਪਣੇ ਹਰਮਨਪਿਆਰੇ ਗੀਤਾਂ ਨਾਲ ਮੇਲੇ ਵੇਖਣ ਆਏ ਸਰੋਤਿਆਂ ਨੂੰ ਝੂੰਮਣ ਲਾ
ਦਿੱਤਾ। ਹਾਸਰਸ ਕਲਾਕਾਰ ਬੀਬੀ ਅਤਰੋ ਤੇ ਬੀਬੀ ਚਤਰੋ ਵੱਲੋਂ ਆਪਣੀ ਕਲਾ ਦਾ ਮੁਜਾਹਰਾ
ਕਰਕੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ
ਵੱਲੋਂ ਮੁੱਖ ਮਹਿਮਾਨ ਐਸ.ਐਚ.ੳ ਮਨਜਿੰਦਰ ਸਿੰਘ ਤੇ ਗਾਇਕ ਜੋੜੀ ਜਸਬੀਰ ਬਿੱਲਾ ਤੇ
ਐਸ.ਐਸ. ਸਿੱਧੂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਦਿਨੇਸ਼
ਸ਼ਰਮਾ, ਏ.ਐਸ.ਆਈ ਪੰਨਾ ਲਾਲ, ਮੁਨਸ਼ੀ ਸਲਵਿੰਦਰ ਸਿੰਘ, ਜੋਗਿੰਦਰਪਾਲ ਡਾਕੀਆ ਆਦਿ ਹਾਜਰ
ਸਨ।
Comments (0)
Facebook Comments (0)