
ਐਲੀਅਟ ਰਾਬਰਟ ਨਾਮੀ ਸ਼ਖਸ ਨੇ ਟਰਾਈ ਮੁਖੀ ਦਾ ਡਾਟਾ ਕੀਤਾ ਲੀਕ
Tue 31 Jul, 2018 0
ਨਵੀਂ ਦਿੱਲੀ, 31 ਜੁਲਾਈ 2018-
ਐਲੀਅਟ ਐਲਡਰਸਨ ਨਾਮੀ ਸ਼ਖਸ ਜੋ ਆਪਣੇ ਆਪ ਨੂੰ ਸੁਰੱਕੀਆ ਦਾ ਐਕਸਪਰਟ ਮੰਨਦਾ ਹੈ। ਹਾਲ ਹੀ ਵਿਚ ਉਸ ਵੱਲੋਂ ਟੈਲੀਕਾਮ ਰੈਗੁਲੇਟਰੀ ਆਫ ਇੰਡੀਆ (ਟਰਾਈ) ਦੇ ਮੁਖੀ ਆਰ.ਐਸ. ਸ਼ਰਮਾ ਦੇ ਅਧਾਰ ਕਾਰਡ ਦੀ ਬਦੌਲਤ ਉਸਦਾ ਨਿੱਜੀ ਡਾਟਾ ਲੀਕ ਕਰਕੇ ਦਿਖਾ ਦਿੱਤਾ। ਸ਼ਨੀਵਾਰ ਨੂੰ ਟਰਾਈ ਮੁਖੀ ਸ਼ਰਮਾ ਵੱਲੋਂ ਆਪਣਾ ਅਧਾਰ ਕਾਰਡ ਟਵਿੱਟਰ 'ਤੇ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਇਹ ਚੁਣੌਤੀ ਦਿੱਤੀ ਗਈ ਕਿ ਉਨ੍ਹਾਂ ਦਾ ਡਾਟਾ ਲੀਕ ਕਰਕੇ ਦਿਖਾਇਆ ਜਾਵੇ। ਇਸੇ ਚੁਣੌਤੀ ਨੂੰ ਲੈਂਦਿਆਂ ਐਲੀਅਟ ਰਾਬਰਟ ਨਾਮੀ ਸ਼ਖਸ ਨੇ ਟਰਾਈ ਮੁਖੀ ਦਾ ਡਾਟਾ ੧੦ ਘੰਟਿਆਂ ਵਿਚ ਲੀਕ ਕਰਕੇ ਇਕ ਤੋਂ ਬਾਅਦ ਇਕ ਜਾਣਕਾਰੀ ਟਵਿੱਟਰ 'ਤੇ ਸਾਂਝੀ ਕਰ ਦਿੱਤੀ।
Comments (0)
Facebook Comments (0)