
ਪਿੰਡ ਘੜਕਾ ਵਿੱਚ ਮੰਗਾਂ ਨੂੰ ਲੈਕੇ ਕਿਸਾਨਾਂ ਕੀਤਾ ਰੋਸ ਪ੍ਰਦਰਸ਼ਨ
Sat 25 Apr, 2020 0
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 25 ਅਪ੍ਰੈਲ 2020
ਇਥੋਂ ਨਜ਼ਦੀਕ ਪਿੰਡ ਘੜਕਾ ਵਿੱਚ ਵੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਨੇ ਸਰੀਰਕ ਦੂਰੀ ਬਣਾਕੇ ਘਰਾਂ ਦੀਆਂ ਛੱਤਾਂ ਤੇ ਖਲੋ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਵਿਰਸਾ ਸਿੰਘ,ਗੁਰਬਚਨ ਸਿੰਘ,ਸੁਖਵਿੰਦਰ ਸਿੰਘ ਨੇ ਕੀਤੀ।ਕਿਸਾਨ ਮੰਗ ਕਰ ਰਹੇ ਸਨ ਕਿ ਕਣਕ ਵੇਚਣ ਸਮੇਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ।ਕਣਕ ਦੀ ਖ੍ਰੀਦ ਤੇ ਲਾਈਆਂ ਬੇਲੋੜੀਆਂ ਪਾਬੰਦੀਆਂ ਖਤਮ ਕੀਤੀਆਂ ਜਾਣ।ਸਰੀਰਕ ਦੂਰੀ ਦੀ,ਸ਼ਰਤ ਕਾਇਮ ਰੱਖਣ ਲਈ ਕਿਸਾਨਾਂ ਦੀ ਕਣਕ ਘਰਾਂ ਵਿੱਚੋਂ ਤੋਲੀ ਜਾਵੇ।ਖ੍ਰੀਦੀ ਕਣਕ ਦੀ ਅਦਾਇਗੀ 48 ਘੰਟਿਆਂ ਵਿੱਚ ਕੀਤੀ ਜਾਵੇ।ਤੂੜੀ ਬਨਾਉਣ ਤੇ ਕੋਈ ਅਦਾਇਗੀ 48 ਘੰਟਿਆਂ ਵਿੱਚ ਕੀਤੀ ਜਾਵੇ।ਤੂੜੀ ਬਨਾਉਣ ਤੇ ਕੋਈਪ ਪਾਬੰਦੀ ਨਾ ਹੋਵੇ ਕਿਸਾਨ ਜਦੋਂ ਚਾਹੇ ਤੂੜੀ ਬਨਾਉਣ ਤੇ ਕੋਈ ਪਾਬੰਦੀ ਨਾ ਹੋਵੇ ਕਿਸਾਨ ਜਦੋਂ ਚਾਹੇ ਤੂੜੀ ਬਣਾ ਸਕੇ।ਦੁੱਧ ਤੇ ਰੇਟ ਵਿੱਚ ਵਾਧਾ ਕੀਤਾ ਜਾਵੇ।ਦੁੱਧ ਉਤਪਾਦਕਾਂ ਦਾ ਸਾਰਾ ਦੁੱਧ ਖ੍ਰੀਦਣ ਦੀ ਗਾਰੰਟੀ ਕੀਤੀ ਜਾਵੇ।ਸਭਲਾ ਲਹੀ ਮੁਫ਼ਤ ਇਲਾਜ ਅਤੇ ਲੋੜਵੰਦਾਂ ਲਈ ਖਾਧ ਖੁਰਾਕ ਨੂੰ ਯਕੀਨੀ ਬਨਾਇਆ ਜਾਵੇ।ਪੇਂਡੂ ਅਤੇ ਸ਼ਹਿਰੀ ਅਬਾਦੀ ਲਈ ਸਿਹਤ ਕੇਂਦਰ ਸਿਹਤ ਕੇਂਦਰਾਂ ਤੇ ਰਾਸ਼ਨ ਡਿਪੂਆਂ ਦੇ ਢਾਂਚੇ ਦਾ ਵਿਸਥਾਰ ਕੀਤਾ ਜਾਵੇ।ਸਿਹਤ ਸੇਵਾਵਾਂ ਦਾ ਸਰਕਾਰੀ ਕਰਨ ਕੀਤਾ ਜਾਵੇ।ਪ੍ਰਾਈਵੇਟ ਹਸਪਤਾਲ ਅਤੇ ਲੈਬੋਰਟਰੀਆਂ ਨੰੁ ਸਰਕਾਰੀ ਹੱਥਾਂ ਵਿੱਚ ਲਿਆ ਜਾਵੇ।ਹੋਰਨਾਂ ਬਿਮਾਰੀਆਂ ਤੋਂ ਪੀੜ੍ਹਤ ਰੋਗੀਆਂ ਦੇ ਢੁਕਵੇਂ ਇਲਾਜ ਲਈ ਬੰਦ ਪਈਆਂ ਓ.ਪੀ.ਡੀ.ਨੂੰ ਚਾਲੂ ਕੀਤੇ ਜਾਣ।ਇਸ ਸਮੇਂ ਗਿਆਨ ਸਿੰਘ,ਬਲਕਾਰ ਸਿੰਘ,ਹਰਪਾਲ ਸਿੰਘ,ਸਵਿੰਦਰ ਸਿੰਘ,ਗੁੱਜਰਪੁਰ ਬਹਿਕਾਂ,ਪਰਮਜੀਤ ਸਿੰਘ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।
ਕੈਪਸ਼ਨ : ਪਿੰਡ ਘੜਕਾ ਵਿਖੇ ਕਿਸਾਨ ਰੋਸ ਪ੍ਰਦਰਸ਼ਨ ਕਰਨ ਸਮੇਂ।
Comments (0)
Facebook Comments (0)