ਵਰਿੰਦਰਪਾਲ ਸਿੰਘ ਨੇ ਬਾਰਵੀਂ ਕਲਾਸ ਵਿੱਚੋਂ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਵਰਿੰਦਰਪਾਲ ਸਿੰਘ ਨੇ ਬਾਰਵੀਂ ਕਲਾਸ ਵਿੱਚੋਂ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਚੋਹਲਾ ਸਾਹਿਬ 2 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦਾ ਬਾਰਵੀਂ ਕਲਾਸ ਦਾ ਨਤੀਜਾ ਆਇਆ ਹੈ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿਿਦਆਰਥੀਆਂ ਵੱਲੋਂ ਚੰਗੇ ਨੰਬਰ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ।ਇਸੇ ਤਰ੍ਹਾਂ ਦੀ ਤਾਜਾ ਮਿਸਾਲ ਅਨੁਸਾਰ ਵਰਿੰਦਰਪਾਲ ਸਿੰਘ ਨੇ ਵੀ ਬੀਤੇ ਦਿਨੀਂ ਆਏ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚੋਂ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਸਕੂਲ ਯੁਨਾਇਟਿਡ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਆਪਣੇ ਮਾਪਿਆਂ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਵਰਿੰਦਰਪਾਲ ਸਿੰਘ ਦੀ ਮਾਤਾ ਪ੍ਰਮਜੀਤ ਕੌਰ ਅਤੇ ਪਿਤਾ ਨਰਿੰਦਰ ਸਿੰਘ ਜੋ ਪੇਸ਼ੇ ਵਜੋਂ ਸਿਹਤ ਵਿਭਾਗ ਵਿੱਚ ਬਤੌਰ ਸੀਨੀਅਰ ਸਹਾਇਕ ਦੀ ਪੋਸਟ *ਤੇ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਡਿਊਟੀ ਨਿਭਾ ਰਹੇ ਹਨ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਪੂਰੀ ਲਗਨ ਰਹੀ ਹੈ ਅਤੇ ਦਿਨ ਰਾਤ ਇੱਕ ਕਰਕੇ ਉਸਨੇ ਬਾਰਵੀਂ ਕਲਾਸ ਦੇ ਆਏ ਨਤੀਜਿਆਂ ਵਿੱਚ ਮੱਲ ਮਾਰਦੇ ਹੋਏ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹਨ।ਉਹਨਾਂ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਖਤ ਮਿਹਨਤ ਕਰਨ ਅਤੇ ਮਨੁੱਖ ਦਾ ਤੀਸਰਾ ਨੇਤਰ ਸਿੱਖਿਆ ਵਿੱਚ ਚੰਗੀ ਪ੍ਰਾਪਤੀ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਅਤੇ ਆਪਣਾ ਭਵਿੱਖ ਉਜਵਲ ਕਰਨ।ਇਸ ਸਮੇਂ ਵਰਿੰਦਰਪਾਲ ਸਿੰਘ ਦੇ ਮਾਤਾ ਪਿਤਾ ਨੇ ਲੱਡੂ ਖੁਆਕੇ ਵਰਿੰਦਰਪਾਲ ਸਿੰਘ ਦਾ ਮੰੂਹ ਮਿੱਠਾ ਕਰਵਾਇਆ ਅਤੇ ਅੱਗੇ ਤੋਂ ਹੋਰ ਤਰੱਕੀ ਕਰਨ ਦਾ ਆਸ਼ਿਰਵਾਦ ਵੀ ਦਿੱਤਾ।