ਐਸ.ਐਮ.ਓ.ਸਰਹਾਲੀ ਨੇ ਪਿੰਡ ਧੂੰਦਾਂ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ
Fri 21 Feb, 2020 0ਐਮ.ਬੀ.ਬੀ.ਐਸ.ਡਾ: ਦੀ ਲਿਖਤ ਤੋਂ ਬਿਨਾਂ ਮੈਡੀਕਲ ਸਟੋਰਾਂ ਵਾਲੇ ਨਾਂ ਦੇਣ ਦਵਾਈ।
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 20 ਜਨਵਰੀ 2020
ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਵਿਸ਼ਾਲ ਕੁਮਾਰ,ਮਨਦੀਪ ਸਿੰਘ ਚੌਹਾਨ ਆਦਿ ਵੱਲੋਂ ਇਥੋਂ ਨਜ਼ਦੀਕ ਪਿੰਡ ਧੁੂੰਦਾਂ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਪਿੰਡ ਵਿੱਚ ਝੋਲਾਛਾਪ ਡਾਕਟਰਾਂ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਚੈੱਕ ਕੀਤੇ ਗਏ।ਚੈਕਿੰਗ ਦੌਰਾਨ ਝੋੋਲਾਛਾਪ ਡਾਕਟਰਾਂ ਦੀ ਦੁਕਾਨਾਂ ਬੰਦ ਪਾਈਆਂ ਗਈਆਂ ਅਤੇ ਮੈਡੀਕਲ ਸਟੋਰਾਂ ਦਾ ਲਾਇਸੰਸ ਅਤੇ ਰਿਕਾਰਡ ਦਰੁਸਤ ਪਾਇਆ ਗਿਆ।ਇਸ ਮੌਕੇ ਬੋਲਦਿਆਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸਰਹਾਲੀ ਨੇ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਚਾਲਕ ਬਿਨਾਂ ਐਮ.ਬੀ.ਬੀ.ਐਸ.ਡਾਕਟਰ ਦੀ ਲਿਖਤ ਪਰਚੀ ਤੋਂ ਬਿਨਾਂ ਦਵਾਈ ਨਾ ਦਵੇ ਜੇਕਰ ਕੋਈ ਮੈਡੀਕਲ ਸਟੋਰ ਚਾਲਕ ਇਹ ਅਣਗਹਿਲੀ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਝੋਲਾਛਾਪ ਡਾਕਟਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਿਨਾਂ ਲਾਇਸੰਸ ਤੋਂ ਕੋਈ ਵੀ ਵਿਆਕਤੀ ਮੈਡੀਕਲ ਪ੍ਰੈਕਟਿਸ ਨਹੀਂ ਕਰ ਸਕਦਾ ਅਤੇ ਜੇਕਰ ਕੋਈ ਦੁਕਾਨ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਸਮੇਂ ਮੌਕੇ ਸਰਬਜੀਤ ਸਿੰਘ ਹੈਲਥ ਸੁਪਰਵਾਇਜ਼ਰ,ਅਮਨਦੀਪ ਸਿੰਘ ਹੈਲਥ ਵਰਕਰ,ਤੇਜਿੰਦਰ ਕੌਰ ਧੁੂੰਦਾ ਏ.ਐਨ.ਐਮ.,ਬਲਰਾਜ ਸਿੰਘ ਗਿੱਲ,ਜ਼ਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਸਤਨਾਮ ਸਿੰਘ ਮੁੰਡਾ ਪਿੰਡ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਆਦਿ ਹਾਜ਼ਰ ਸਨ।
Comments (0)
Facebook Comments (0)