ਸੀ.ਐਚ.ਸੀ.ਸਰਹਾਲੀ ਵਿਖੇ ਪਲਸ ਪੋਲੀਓ ਰਾਊਂਡ ਸਬੰਧੀ ਕੀਤੀ ਮੀਟਿੰਗ

ਸੀ.ਐਚ.ਸੀ.ਸਰਹਾਲੀ ਵਿਖੇ ਪਲਸ ਪੋਲੀਓ ਰਾਊਂਡ ਸਬੰਧੀ ਕੀਤੀ ਮੀਟਿੰਗ

6 ਮੋਬਾਇਲ ਟੀਮਾਂ ਤੇ 62 ਬੂਥਾਂ ਦਾ ਕੀਤਾ ਗਿਆ ਗਠਨ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 10 ਜਨਵਰੀ 2019  

ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ,ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਪਸਲ ਪੋਲੀਓ ਰਾਊਂਡ 2020 ਸਬੰਧੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹਾਜ਼ਰ ਸੁਪਰਵਾਇਜ਼ਰ ਨੂੰ ਸੰਬੋਧਨ ਕਰਦਿਆਂ ਡਾ: ਗਿੱਲ ਨੇ ਕਿਹਾ ਕਿ ਪਲਸ ਪੋਲੀਓ ਰਾਊਂਡ 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਜ਼ੋ 3 ਦਿਨ ਲਗਾਤਾਰ ਚੱਲੇਗਾ।ਉਨਾਂ ਕਿਹਾ ਕਿ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕੁੱਲ 9863 ਬੱਚੇ ਆਉਂਦੇ ਹਨ ਜਿੰਨਾਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ 6 ਮੋਬਾਇਲ ਟੀਮਾਂ,3 ਟ੍ਰਾਂਜਿੰਟ ਟੀਮਾਂ ਅਤੇ 62 ਪੋਲੀਓ ਬੂਥਾਂ ਦਾ ਗਠਨ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਇਸ ਰਾਉਂਡ ਸਮੇਂ ਸਮੂਹ ਮੁਲਾਜ਼ਮ ਛੋਟੇ ਛੋਟੇ ਬੱਚਿਆਂ ਨੂੰ ਬੂਥਾਂ ਤੇ ਪੋਲੀਓ ਬੂੰਦਾਂ ਪਿਲਾਉਣਗੇ ਅਤੇ ਰਹਿੰਦੇ ਬੱਚਿਆਂ ਨੂੰ ਭੱਠਿਆਂ,ਝੁੱਗੀਆਂ-ਝੋਪੜੀਆਂ ਅਤੇ ਵੱਖ ਵੱਖ ਪਿੰਡਾਂ ਵਿੱਚ ਘਰ-ਘਰ ਜਾਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ।

ਇਸ ਸਮੇਂ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਅਫਸਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ 2013 ਤੋਂ ਬਾਅਦ ਭਾਰਤ ਵਿੱਚ ਕੋਈ ਵੀ ਪਲਸ ਪੋਲੀਓ ਕੇਸ ਨਹੀਂ ਪਾਇਆ ਗਿਆ ਪਰ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪਲਸ ਪੋਲੀਓ ਕੇਸ ਆਉਣ ਕਾਰਨ ਭਾਰਤ ਵਿੱਚ ਵੀ ਪੋਲੀਓ ਕੇਸ ਦਾ ਖ਼ਤਰਾ ਬਣਿਆ ਹੋਇਆ ਹੈ ਇਸ ਲਈ ਛੋਟੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਤਾਂ ਜ਼ੋ ਇਹ ਨਾਮੁਰਾਦ ਬਿਮਾਰੀ ਕਿਸੇ ਦੀ ਕੀਮਤੀ ਜਿੰਦਗੀ ਬਰਬਾਦ ਨਾ ਕਰ ਸਕੇ।ਇਸ ਸਮੇਂ ਵਿਸ਼ਾਲ ਕੁਮਾਰ ਸੁਪਰਵਾਇਜ਼ਰ,ਮਨਦੀਪ ਸਿੰਘ ਸੁਪਰਵਾਇਜ਼ਰ,ਬਿਹਾਰੀ ਲਾਲ ਹੈਲਥ ਇੰਸਪੈਕਟਰ,ਸੁਖਦੀਪ ਸਿੰਘ ਅੋਲਖ,ਅਵਤਾਰ ਸਿੰਘ ਵੇਈਂ ਪੂੰਈਂ,ਮਨਜੀਤ ਸਿੰਘ ਇੰਸਪੈਕਟਰ,ਸਤਨਾਮ ਸਿੰਘ ਮੁੰਡਾ ਪਿੰਡ,ਪ੍ਰਧਾਨ ਪਰਮਿੰਦਰ ਢਿਲੋਂ,ਕੁਲਵਿੰਦਰ ਸਿੰਘ ਸੁਪਰਵਾਇਜ਼ਰ,ਨਰਿੰਦਰ ਸਿੰਘ,ਐਲ.ਐਚ.ਵੀ.ਸਵਿੰਦਰ ਕੋਰ,ਮੈਡਮ ਸੁਰਿੰਦਰ ਕੋਰ,ਐਲ.ਐਚ.ਵੀ.ਜਗੀਰ ਕੋਰ,ਬਲਰਾਜ ਸਿੰਘ ਗਿੱਲ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹਚੂੜੀਆਂ, ਆਦਿ ਹਾਜ਼ਰ ਸਨ।