ਦਾਣਾ ਮੰਡੀ ਝਬਾਲ ਅਤੇ ਉਸਦੇ ਸਬ ਯਾਰਡਾਂ ਵਿਖੇ ਕੀਤੀ ਗਈ ਕੰਡੇ - ਵੱਟੇ ਅਤੇ ਤੋਲ ਦੀ ਚੈਕਿੰਗ
Fri 26 Apr, 2024 0ਚੋਹਲਾ ਸਾਹਿਬ 26 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਮਾਣਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਸਵੰਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਖੇਤਬਾੜੀ (ਨਕਦੀ ਫਸਲਾਂ) ,ਇੰਚਾਰਜ ਮਾਰਕੀਟਿੰਗ ਵਿੰਗ ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ ਪੰਨੂੰ ਦੀ ਰਹਿਨੁਮਾਈ ਅਤੇ ਸਹਾਇਕ ਮਾਰਕੀਟਿੰਗ ਅਫ਼ਸਰ (ਅੰਮ੍ਰਿਤਸਰ ਅਤੇ ਤਰਨ ਤਾਰਨ) ਹਰਦੀਪ ਕੌਰ ਦੀ ਅਗਵਾਈ ਹੇਠ ਗੁਰਬੀਰ ਸਿੰਘ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਦੀ ਟੀਮ ਵੱਲੋਂ ਦਾਣਾ ਮੰਡੀ ਝਬਾਲ ਅਤੇ ਉਸਦੇ ਸਬ ਯਾਰਡਾਂ ਜੀਉਬਾਲਾ, ਗੱਗੋਬੂਆ ਅਤੇ ਸੋਹਲ ਠੱਠੀ ਵਿੱਚ ਕੰਡੇ ਵੱਟੇ ਅਤੇ ਤੋਲ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਕਿਸਾਨਾਂ ਨੂੰ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ ਨਾਲ ਆੜਤੀਆਂ ਕੋਲੋਂ ਪੱਕੇ ਜੇ ਫ਼ਾਰਮ ਪ੍ਰਾਪਤ ਕਰਨ ਲਈ ਕਿਹਾ ਗਿਆ । ਇਸਦੇ ਨਾਲ ਹੀ ਟੀਮ ਵੱਲੋਂ ਕਣਕ ਦੀ ਤੁਲਾਈ ਦੌਰਾਨ ਕੰਡੇ ਵੱਟਿਆਂ ਦੇ ਤਸਦੀਕਸ਼ੁਦਾ ਹੋਣ ਅਤੇ ਤੋਲ ਦੀ ਚੈਕਿੰਗ ਕੀਤੀ ਗਈ ।ਇੱਥੇ ਹੀ ਉਹਨਾਂ ਵੱਲੋਂ ਕਿਸਾਨਾਂ ਨੂੰ ਅਨਲੋਡਿੰਗ ਅਤੇ ਮਸ਼ੀਨ ਰਾਹੀਂ ਸਾਫ਼ ਸਫ਼ਾਈ ਦੇ ਖਰਚਿਆਂ ਬਾਰੇ ਦੱਸਿਆ ਗਿਆ ਅਤੇ ਤੋਲ ਸਮੇਂ ਮੌਕੇ ਤੇ ਹਾਜ਼ਿਰ ਰਹਿਣ ਦੀ ਵੀ ਅਪੀਲ ਕੀਤੀ ।ਮੰਡੀ ਸੁਪਰਵਾਈਜ਼ਰਾਂ ਵੱਲੋਂ ਟੀਮ ਦੇ ਨਾਲ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਮਾਰਕੀਟ ਕਮੇਟੀ ਦੇ ਸਟਾਫ਼ ਵੱਲੋਂ ਇਸ ਦੌਰਾਨ ਪੂਰਨ ਸਹਿਯੋਗ ਦਿੱਤਾ ਗਿਆ ।
Comments (0)
Facebook Comments (0)