ਦੇਵਗਨ ਮਾਰਕਿਟ ਸਰਹਾਲੀ ਕਲਾਂ ਅਤੇ ਪਿੰਡ ਵਣੀਏਕੇ ਵਿਖੇ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Sat 30 Dec, 2023 0ਚੋਹਲਾ ਸਾਹਿਬ, 30 ਦਸੰਬਰ(ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪਿਛਲੇ ਤਿੰਨ ਮਹੀਨੇ ਤੋਂ ਸਿੱਖ ਸੰਗਤਾਂ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਦੇਵਗਨ ਮਾਰਕਿਟ ਸਰਹਾਲੀ ਕਲਾਂ ਅਤੇ ਪਿੰਡ ਵਣੀਏਕੇ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਇਹਨਾਂ ਸਮਾਗਮਾਂ ਮੌਕੇ ਸਰਪੰਚ ਗੁਰਮਹਾਂਬੀਰ ਸਿੰਘ, ਸਰਪੰਚ ਅਮੋਲਕਜੀਤ ਸਿੰਘ, ਲਾਡੀ ਜਿਊਲਰਜ਼, ਬਾਬਾ ਬਲਦੇਵ ਸਿੰਘ ਗ੍ਰੰਥੀ, ਸੁਖਜਿੰਦਰ ਸਿੰਘ ਨਿੱਕੂ ਸ਼ਾਹ ਜੀ, ਬਲਕਾਰ ਸਿੰਘ ਲਾਡੀ ਮੈਂਬਰ, ਸਾਹਿਬ ਸਿੰਘ ਸਰਪੰਚ, ਬਾਬਾ ਸਰਬਜੀਤ ਸਿੰਘ, ਕੰਵਲ ਸੋਬਤੀ, ਹਰਜੋਤ ਸਿੰਘ ਲਾਲੀ, ਪਰਮ ਸਿੰਘ, ਉਪਿੰਦਰਜੀਤ ਸਿੰਘ ਓਪੀ, ਸ਼ੇਰਾ ਮਾਝੀ, ਜੱਜ, ਮਨੀ, ਹਰਮਨ ਸਿੰਘ, ਸੁਖਦੇਵ ਸਿੰਘ, ਦੀਦਾਰ ਸਿੰਘ ਮੈਂਬਰ, ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਅਤੇ ਹੋਰ ਕਈ ਗੁਰਸਿੱਖ ਸੱਜਣ ਹਾਜ਼ਰ ਸਨ। ਇਹਨਾਂ ਮੌਕਿਆਂ ‘ਤੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਨੂੰ ਨਾਮ ਜਪਣ, ਅੰਮ੍ਰਿਤ ਛਕ ਕੇ ਸਿੰਘ ਸੱਜਣ ਅਤੇ ਸੇਵਾ ਕਰਨ ਦੀ ਪ੍ਰੇਰਨਾ ਕੀਤੀ। ਆਪ ਜੀ ਨੇ ਆਖਿਆ, “ ਮਨੁੱਖ ਆਪਣੇ ਜੀਵਨ ਵਿਚ ਬਹੁਤ ਕੁਝ ਸੁਣਦਾ –ਵੇਖਦਾ ਹੈ ਅਤੇ ਗਿਆਨ ਗ੍ਰਹਿਣ ਕਰਦਾ ਹੈ ਅਤੇ ਮਨ ਵਿਚ ਕਈ ਕਿਸਮ ਦੀਆਂ ਸੋਚਾਂ ਲਗਾਤਾਰ ਚਲਦੀਆਂ ਰਹਿੰਦੀਆਂ ਹਨ। ਬੰਦੇ ਦੀ ਸੋਚ ਵੈਸੀ ਬਣਦੀ ਹੈ , ਜੈਸੀ ਉਸਨੇ ਸੰਗਤ ਕੀਤੀ ਹੁੰਦੀ ਹੈ। ਸਾਨੂੰ ਪੁਣਛਾਣ ਕੇ ਸੁਣਨਾ ਵੇਖਣਾ ਚਾਹੀਦਾ ਹੈ। ਉਹੀ ਸੁਣੋ-ਵੇਖੋ ਜੋ ਗੁਰੂ ਸਾਹਿਬ ਕਹਿੰਦੇ ਹਨ, ਉਹ ਨਾ ਸੁਣੋ-ਵੇਖੋ, ਜਿਸ ਤੋਂ ਗੁਰੂ ਸਾਹਿਬ ਵਰਜਦੇ ਹਨ।ਅਸੀਂ ਆਪਣਾ ਸੁਣਨਾ ਵੇਖਣਾ ਪੁਣਛਾਣ ਲਈਏ ਤਾਂ ਸਾਡੀ ਸੋਚ ਉੱਚੀ-ਸੁੱਚੀ ਹੋ ਜਾਵੇਗੀ।ਇਸ ਦੀ ਸਭ ਤੋਂ ਵਧੀਆ ਜੁਗਤੀ ਹੈ ਸਤਸੰਗਤ। ਗੁਰਵਾਕ ਹੈ, “ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥”( ਪੰ। ੫੧੭) ਇਹਨਾਂ ਮੌਕਿਆਂ ‘ਤੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ 30 ਦਸੰਬਰ ਤੋਂ ਆਰੰਭ ਹੋ ਰਹੇ ਸਾਲਾਨਾ ਬਰਸੀ ਸਮਾਗਮ ਵਿਚ ਗੁ। ਗੁਰਪੁਰੀ ਸਾਹਿਬ ਵਿਖੇ ਹਾਜ਼ਰੀਆਂ ਭਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਬਾਬਾ ਬਲਦੇਵ ਸਿੰਘ ਜੀ ਨੇ ਆਖਿਆ, “ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅਜੋਕੀ ਨੌਜਵਾਨ ਪੀੜ੍ਹੀ ਲਈ ਮਾਰਗ-ਦਰਸ਼ਕ ਹਨ, ਜਿਨ੍ਹਾਂ ਨੇ ਬਿਪਤਾ ਭਰੇ ਸਮੇਂ ਹੜ੍ਹ ਪੀੜਤਾਂ ਲਈ ਬਹੁਤ ਵੱਡੇ ਰਾਹਤ ਕਾਰਜ ਕੀਤੇ। ਸੰਸਾਰ ਭਰ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਹੋਈ ਹੈ। ਅੱਜ ਅਸੀਂ ਬਾਬਾ ਜੀ ਨੂੰ ਸਨਮਾਨ ਚਿੰਨ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸਾਡੇ ਇਲਾਕੇ ਤੋਂ ਬਹੁਤ ਸਾਰੇ ਨੌਜਵਾਨ ਬੰਨ੍ਹਾਂ ਤੇ ਚਲਦੀ ਕਾਰ ਸੇਵਾ ਤੋਂ ਪ੍ਰਭਾਵਿਤ ਹੋਏ ਹਨ। ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਉਸ ਮੌਸਮ ਵਿਚ ਘੰਟਿਆਂ ਬੱਧੀ ਕਹੀ ਚਲਾਉਂਦੇ ਦੇਖਿਆ, ਜਦੋਂ ਅੱਤ ਦੀ ਗਰਮੀ ਪੈ ਰਹੀ ਸੀ ਅਤੇ ਆਪਣੇ ਜਰੂਰੀ ਕੰਮਾਂ ਲਈ ਵੀ ਦੁਪਹਿਰੇ ਘਰੋਂ ਨਿਕਲਣਾ ਔਖਾ ਸੀ। ਸੇਵਾ ਦੀ ਐਸੀ ਮਿਸਾਲ ਅਸੀਂ ਪਹਿਲਾਂ ਕਦੇ ਨਹੀਂ ਦੇਖੀ ਸੀ। ਅੱਜ ਸਾਡੇ ਇਲਾਕੇ ਵਿੱਚ ਮਹਾਂਪੁਰਖ ਪਹੁੰਚੇ ਹਨ, ਅਸੀਂ ਸਾਧ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ। ਸਾਡੇ ਸਾਰਿਆਂ ਵਲੋਂ ਬੇਨਤੀ ਹੈ, ਜਦੋਂ ਵੀ ਕਦੇ ਆਪ ਜੀ ਸੇਵਾ ਲਈ ਹੋਕਾ ਦਿਓਗੇ, ਸਾਡੇ ਇਲਾਕੇ ਵਲੋਂ ਵੀ ਸੇਵਾ ਵਿੱਚ ਹਾਜ਼ਰੀ ਜਰੂਰ ਲੱਗੇਗੀ। ਆਪ ਜੀ ਜਦੋਂ ਵੀ ਕਿਸੇ ਸੇਵਾ ਲਈ ਹੁਕਮ ਦਿਓਗੇ ਤਾਂ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ।”
Comments (0)
Facebook Comments (0)