ਬੱਸ ਸਟੈਂਡ ਚੋਹਲਾ ਸਾਹਿਬ ਦੇ ਨਾਲ ਨਾਲ ਹਰ ਗਲੀ ਕੀਤੀ ਜਾ ਰਹੀ ਹੈ ਪੱਕੀ : ਸਰਪੰਚ ਲਖਬੀਰ ਸਿੰਘ
Mon 13 Jul, 2020 0ਚੋਹਲਾ ਸਾਹਿਬ 13 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਲ ਚੋਹਲਾ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕੀਤਾ।ਉਹਨਾਂ ਕਿਹਾ ਕਿ ਚੋਹਲਾ ਸਾਹਿਬ ਵਿਖੇ ਸਥਿਤ ਗਲੀਆਂ ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ ਵਾਲੀ ਗਲੀ ਜਿਸ ਵਿੱਚੋਂ ਹਰ ਰੋਜ਼ ਪਿੰਡ ਦੀਆਂ ਸੰਗਤਾਂ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ,ਕੁਲਵੰਤ ਲਹਿਰ ਨੇੜ੍ਹੇ ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ,ਬਾਬਾ ਭਾਈ ਅਦਲੀ ਸਾਹਿਬ ਤੋਂ ਪਾਰਕਾਂ ਨੂੰ ਜਾਂਦੀ ਗਲੀ,ਬੱਸ ਸਟੈਂਡ ਚੋਹਲਾ ਸਾਹਿਬ,ਪਲਾਂਟ ਦੇ ਨਜ਼ਦੀਕ ਦੋਵਾਂ ਪਾਸੇ ਪੱਕੇ ਨਾਲੇ,ਪੱਤੀ ਸਹਿਜਰੇ ਕੀ ਦੀ ਗਲੀ ਦੇ ਨਾਲ ਨਾਲ ਚੋਹਲਾ ਸਾਹਿਬ ਵਿਖੇ ਦਾਖਲ ਹੋਣ ਲੱਗਿਆਂ ਪੈਂਦੀ ਨਿਊ ਲਾਈਫ ਪਬਲਿਕ ਸਕੂਲ ਵਾਲੀ ਗਲੀ ਜਿਥੇ ਗਲੀ ਵਾਸੀਆਂ ਦੇ ਨਾਲ ਨਾਲ ਬੱਚਿਆਂ ਨੂੰ ਲੰਘਣ ਸਮੇਂ ਕਾਫੀ ਪ੍ਰੇਸ਼ਾਨੀਆਂ ਹੁੰਦੀਆਂ ਹਨ ਅਤੇ ਮੰਗਲ ਦਾਸ ਕਾਲੌਨੀ ਨੂੰ ਪੱਕਾ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦ ਹੀ ਇਹ ਸਾਰੀਆਂ ਗਲੀਆਂ ਇੰਟਰਲਾਕ ਟਾਇਲਾਂ ਨਾਲ ਪੱਕੀਆਂ ਕਰ ਦਿੱਤੀਆਂ ਜਾਣਗੀਆਂ।ਉਹਨਾਂ ਕਿਹਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ 60 ਲੱਖ ਰੁਪੈ ਖ੍ਰਚ ਕਰਕੇ ਸਾਰੇ ਵਿਕਾਸ ਕਾਰਜ ਕੀਤੀ ਜਾ ਰਹੇ ਹਨ ਅਤੇ ਪਿੰਡ ਦੀ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਸਮੇਂ ਚੈਅ: ਰਵਿੰਦਰ ਸਿੰਘ,ਬੀ.ਡੀ.ਪੀ.ਓ. ਰਜਿੰਦਰ ਕੌਰ,ਕੁਲਵੰਤ ਸਿੰਘ ਲਹਿਰ,ਤਰਸੇਮ ਸਿੰਘ ਮੈਂਬਰ,ਚੇਅਰਮੈਨ ਭੁਪਿੰਦਰ ਕੁਮਾਰ ਨਈਅਰ,ਨੰਬਰਦਾਰ ਕਰਤਾਰ ਸਿੰਘ,ਮੈਂਬਰ ਗੁਰਜਿੰਦਰ ਸਿੰਘ,ਗੁਰਚਰਨ ਸਿੰਘ ਮਸਕਟ,ਪਿਆਰਾ ਸਿੰਘ,ਹਰਬੰਸ ਸਿੰਘ,ਥਾਣੇਦਾਰ ਕੁਲਵੰਤ ਸਿੰਘ ਘੀਟੋ ਭਲਵਾਨ ਆਦਿ ਹਾਜ਼ਰ ਸਨ।
Comments (0)
Facebook Comments (0)