ਤਲਵਾਰ ਨਾਲੋਂ ਕਲਮ ਦਾ ਵਾਰ ਤਿੱਖਾ ਹੁੰਦਾ ਹੈ ਪਰ ਇਸ ਨੂੰ ਵਰਤਣ ਦੀ ਹਿੰਮਤ ਹਰ ਕਿਸੇ ਨੂੰ ਨਹੀਂ...

ਤਲਵਾਰ ਨਾਲੋਂ ਕਲਮ ਦਾ ਵਾਰ ਤਿੱਖਾ ਹੁੰਦਾ ਹੈ ਪਰ ਇਸ ਨੂੰ ਵਰਤਣ ਦੀ ਹਿੰਮਤ ਹਰ ਕਿਸੇ ਨੂੰ ਨਹੀਂ...

ਮੇਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜਖਵਾਲੀ ਵਾਲੇ ਨੇ ਸੋਸ਼ਲ ਮੀਡੀਆ ਉਪਰ ਪੋਸਟ ਪਾਈ ਸੀ ਕਿ ਜੇਕਰ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ ਤਾਂ ਸੱਚ ਲਿਖਣ ਤੋਂ ਕਿਉਂ ਡਰਦੀ ਹੈ। ਸਿੱਖ ਵਿਦਵਾਨਾਂ ਦੀਆਂ ਕਲਮਾਂ ਪੁਜਾਰੀਆਂ ਤੋਂ ਡਰਦੀਆਂ ਹਨ ਕਿ ਕਿਤੇ ਪੰਥ ਵਿਚੋਂ ਛੇਕ ਨਾ ਦੇਣ। ਕੁੱਝ ਕਲਮਾਂ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਤਕ ਸੀਮਤ ਹਨ। ਬਹੁਤ ਸਾਰੀਆਂ ਕਲਮਾਂ ਬ੍ਰਾਹਮਣਵਾਦ ਦਾ ਸ਼ਿਕਾਰ ਹਨ ਜਾਂ ਉਸ ਦਾ ਪ੍ਰਭਾਵ ਕਬੂਲ ਕਰ ਚੁਕੀਆਂ ਹਨ। ਸੱਚ ਲਿਖਣ ਵਾਲੇ ਨੂੰ ਫਾਂਸੀ ਦੇ ਤਖ਼ਤੇ ਉਪਰ ਚੜ੍ਹਨਾ ਪੈਂਦਾ ਹੈ। ਜਿਹੜੀਆਂ ਕਲਮਾਂ ਨਹੀਂ ਵਿਕਦੀਆਂ, ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਉਹ ਝੁੱਕ ਜਾਂਦੀਆਂ ਹਨ, ਜਾਂ ਖ਼ਰੀਦ ਲਈਆਂ ਜਾਂਦੀਆਂ ਹਨ। ਬਹੁਤ ਸਾਰੀਆਂ ਕਲਮਾਂ ਇਸ਼ਕ-ਮੁਸ਼ਕ ਦੀਆਂ ਕਹਾਣੀਆਂ ਲਿਖਣ ਤਕ ਹੀ ਸੀਮਤ ਹਨ। ਬਹੁਤ ਸਾਰੇ ਵਿਦਵਾਨਾਂ ਦੀਆਂ ਕਲਮਾਂ ਸੱਚ ਲਿਖਣ ਤੋਂ ਡਰਦੀਆਂ ਹਨ ਕਿਉਂਕਿ ਜੇਕਰ ਸੱਚ ਲਿਖ ਦਿਤਾ ਤਾਂ ਸਰਕਾਰਾਂ ਵਲੋਂ ਇਨਾਮ ਨਹੀਂ ਮਿਲਣੇ। ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣਾ ਸੌਖਾ ਕੌਮ ਨਹੀਂ। ਮਰੀ ਜ਼ਮੀਰ ਵਾਲਾ ਕਦੇ ਸੱਚ ਨਹੀਂ ਲਿਖ ਸਕਦਾ। ਮੰਨ ਲਿਆ ਜਾਵੇ ਕਿ ਕਲਮ ਤਲਵਾਰ ਨਾਲੋਂ ਤਿੱਖੀ ਜ਼ਰੂਰ ਹੈ ਪਰ ਇਸ ਨੂੰ ਖੁੰਢਾ ਕਰਨ ਲਈ ਪੈਸੇ ਰੂਪੀ ਹਥਿਆਰ ਦਾ ਇਸਤੇਮਾਲ ਕੀਤਾ ਜਾਂਦਾ ਹੈ। 
- ਅਵਤਾਰ ਸਿੰਘ,

ਸੰਪਰਕ : 99881-01676