
ਸਕੂਲ ਸਟਾਫ ਅਤੇ ਵਿਿਦਆਰਥੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਨਗੇ : ਪ੍ਰਿੰਸੀਪਲ ਕੁਲਵਿੰਦਰ ੰਿਸੰਘ
Thu 13 Jun, 2024 0
ਚੋਹਲਾ ਸਾਹਿਬ 13 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸੁਖਮਿੰਦਰ ਸਿੰਘ ਸਕੱਤਰ ਵਿਿਦਆ ਅਤੇ ਮੈਡਮ ਸਤਵੰਤ ਕੌਰ ਡਿਪਟੀ ਡਾਇਰੈਕਟਰ ਸਕੂਲ ਦੀ ਯੋਗ ਅਗਵਾਈ ਵਿਚ ਚਲ ਰਹੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਿੰਸੀਪਲ ਡਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਛੁੱਟੀਆਂ ਹੋਣ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ ਹੋਣ ਕਾਰਨ ਸੰਗਤਾਂ ਦੀ ਸਹੂਲਤ ਲਈ ਪ੍ਧਾਨ ਜੀ,ਸਕੱਤਰ ਵਿਿਦਆ ਜੀ ,ਡਿਪਟੀ ਡਾਇਰੈਕਟਰ ਜੀ ਸਕੂਲ ਅਤੇ ਮੈਨੇਜਰ ਜੀ ਸ੍ਰੀ ਦਰਬਾਰ ਸਾਹਿਬ ਵਲੋਂ ਹੋਏ ਆਦੇਸ਼ਾਂ ਅਨੁਸਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਮੂਹ ਵਿਿਦਅਕ ਅਦਾਰਿਆਂ ਦੇ ਸਟਾਫ ਅਤੇ ਵਿਿਦਆਰਥੀਆਂ ਨੂੰ 07 ਜੂਨ ਤੋਂ 30 ਜੂਨ ਤੀਕ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਜਿਸ ਲੜੀ ਤਹਿਤ ਮਿਤੀ 11-06-24 ਨੂੰ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ ਦੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਵਲੋਂ ਸੇਵਾ ਕੀਤੀ ਗਈ। ਪ੍ਰਿੰਸੀਪਲ, ਸਟਾਫ ਅਤੇ ਵਿਿਦਆਰਥੀਆਂ ਨੇ ਸੇਵਾ ਲਈ ਸੁਭਾਗ ਸਮਾ ਪ੍ਰਦਾਨ ਕਰਨ ਤੇ ਪ੍ਰਧਾਨ ਜੀ, ਸਕੱਤਰ ਵਿਿਦਆ ਜੀ ਅਤੇ ਮੈਨੇਜਰ ਜੀ ਸ੍ਰੀ ਦਰਬਾਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟਾਫ ਅਤੇ ਵਿਿਦਆਰਥੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਕਤਾਰਾਂ ਵਿੱਚ ਖੜੀਆਂ ਸੰਗਤਾਂ ਨੂੰ ਦਰਸ਼ਨੀ ਡਿਉੜੀ ਤੋਂ ਬਾਹਰ ਜਲ ਛਕਾਉਣ ਦੀ ਸੇਵਾ ਕੀਤੀ।ਸੰਗਤਾਂ ਨੂੰ ਕਤਾਰਾਂ ਵਿੱਚ ਰੱਖਣ ਲਈ ਪ੍ਰਬੰਧਕਾਂ ਦੀ ਮਦਦ ਕੀਤੀ। ਵਿਿਦਆਰਥੀਆਂ ਨੇ ਮੋਬਾਈਲ ਨਾ ਵਰਤਣ,ਗੁਰਬਾਣੀ ਸੁਣੋ,ਚੁੱਪ ਦਾ ਦਾਨ ਬਖਸ਼ੋ ਆਦਿ ਲਿਖੀਆਂ ਹੋਈਆਂ ਤੱਖਤੀਆਂ ਫੜ ਕੇ ਸੰਗਤਾਂ ਨੂੰ ਮਰਿਆਦਾ ਵਿਚ ਰਹਿਣ ਦੇ ਸੰਦੇਸ਼ ਦਿਤੇ।
Comments (0)
Facebook Comments (0)