ਸਰੀ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।
Wed 24 Jul, 2024 0ਚੋਹਲਾ ਸਾਹਿਬ 24 ਜੁਲਾਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਨੇਡਾ ਵਿਚ ਚੱਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਅੱਜ ਮਾਨ ਪਰਿਵਾਰ ਵਲੋਂ ਸਰੀ ਸ਼ਹਿਰ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਗਤਾਂ ਦੇ ਇਕੱਠ ਵਿਚ ਸ। ਮੇਹਰ ਸਿੰਘ ਟੋਰੰਟੋ, ਮਾਸਟਰ ਦਲਜੀਤ ਸਿੰਘ, ਕੰਵਲਜੀਤ ਸਿੰਘ, ਤਜਿੰਦਰ ਸਿੰਘ ਸਰੀ, ਵਰਿੰਦਰਪਾਲ ਸਿੰਘ ਨਿੱਝਰ, ਅਮਰ ਸਿੰਘ, ਨਿਸ਼ਾਨ ਸਿੰਘ ਸਰਪੰਚ, ਜਥੇਦਾਰ ਪਿਆਰਾ ਸਿੰਘ, ਹੀਰਾ ਸਿੰਘ ਵਿਨੀਪੈਗ, ਸੰਦੀਪ ਸਿੰਘ ਮਾਨ, ਅਮਨਦੀਪ ਕੌਰ ਮਾਨ ਤੇ ਸਮੂਹ ਮਾਨ ਪਰਿਵਾਰ (ਪੱਟੀ) ਅਤੇ ਹੋਰ ਕਈ ਸੱਜਣ ਹਾਜ਼ਰ ਸਨ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਲੋਂ ਸਾਲ 2023 ਵਿਚ ਪੰਜਾਬ ‘ਚ ਆਏ ਹੜ੍ਹਾਂ ਦੌਰਾਨ 10 ਥਾਵਾਂ ਤੋਂ ਟੁੱਟੇ ਦਰਿਆਵਾਂ ਦੇ ਬੰਨ੍ਹ ਬੰਨਣ ਨਾਲ-ਨਾਲ ਹੜ੍ਹਾਂ ਪੀੜਤਾਂ ਲਈ ਵੱਡੇ ਪੱਧਰ ‘ਤੇ ਸੇਵਾਵਾਂ ਨਿਭਾਈਆਂ ਗਈਆਂ ਸਨ। ਇਹਨਾਂ ਮਹਾਨ ਸੇਵਾਵਾਂ ਬਦਲੇ ਵੱਖ-ਵੱਖ ਇਲਾਕਿਆਂ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ। ਸੰਦੀਪ ਸਿੰਘ ਮਾਨ ਜੀ ਨੇ ਆਖਿਆ, ੌ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਹੜ੍ਹ ਪੀੜਤਾਂ ਲਈ ਕੀਤੇ ਕਾਰਜਾਂ ਨੂੰ ਤੱਕੀਏ ਤਾਂ ਉਹਨਾਂ ਦੀ ਘਾਲ ਕਮਾਈ ਸਾਹਮਣੇ ਸਿਰ ਆਪਣੇ ਆਪ ਝੁਕ ਜਾਂਦਾ ਹੈ। ਦਰਿਆਵਾਂ ਦੇ ਤੇਜ ਵਹਿਣ ਨਾਲ ਮੱਥਾ ਲਾਉਣਾ ਮਹਾਨ ਸੂਰਬੀਰਤਾ ਦਾ ਕਾਰਜ ਹੈ। ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦਾ ਨਾਂ ਪੂਰੀ ਦੁਨੀਆਂ ਦੇ ਕੋਨੇ ਕੋਨੇ ਵਿਚ ਜਾਣਿਆ ਜਾਣ ਲੱਗਾ ਹੈ। ਅਸੀਂ ਵਡਭਾਗੇ ਹਾਂ, ਜੋ ਸੰਤ ਬਾਬਾ ਸੁੱਖਾ ਸਿੰਘ ਜੀ ਸਰੀ ਪਹੁੰਚੇ। ਅਸੀਂ ਸਮੂਹ ਸੰਗਤ ਵਲੋਂ ਬਾਬਾ ਜੀ ਨੂੰ ਹਾਰਦਿਕ ੋਜੀ ਆਇਆਂ ੋ ਆਖਦੇ ਹਾਂ।
Comments (0)
Facebook Comments (0)