ਕਨੇਡਾ ਦੇ ਸ਼ਹਿਰ ਐਡਮਿੰਟਨ (ਅਲਬਰਟਾ )ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਪਰਮ ਪੁਰਖ ਅਕੈਡਮੀ ਦਾ ਨੀਂਹ ਪੱਥਰ ਰੱਖਿਆ

ਕਨੇਡਾ ਦੇ ਸ਼ਹਿਰ ਐਡਮਿੰਟਨ (ਅਲਬਰਟਾ )ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਪਰਮ ਪੁਰਖ ਅਕੈਡਮੀ ਦਾ ਨੀਂਹ ਪੱਥਰ ਰੱਖਿਆ

ਚੋਹਲਾ ਸਾਹਿਬ 9 ਜੁਲਾਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਵੱਖ ਵੱਖ ਖੇਤਰਾਂ ਵਿਚ ਕੀਤੇ ਜਾਂਦੇ ਸੇਵਾ ਕਾਰਜਾਂ ਦੇ ਨਾਲ ਨਾਲ ਵਿੱਦਿਆ ਦੇ ਪ੍ਰਸਾਰ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਰਹੇ ਹਨ। ਕਨੇਡਾ ਵਿਚ ਚਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅਲਬਰਟਾ ਸਟੇਟ ਦੀ ਐਡਮਿੰਟਨ ਸਿਟੀ ਵਿਖੇ ਪਰਮ ਪੁਰਖ ਅਕੈਡਮੀ ਦਾ ਨੀਂਹ ਪੱਥਰ ਰੱਖ ਕੇ ਇਮਾਰਤ ਉਸਾਰੀ ਦੀ ਆਰੰਭਤਾ ਕੀਤੀ। ਇਸ ਮੌਕੇ ਹੋਏ ਸਮਾਗਮ ਵਿਚ ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਭਾਰੀ ਗਿਣਤੀ ਵਿਚ ਸੰਗਤ ਪਹੁੰਚੀ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੱਜੇ ਦੀਵਾਨ ਵਿਚ ਭਾਈ ਗੁਰਪ੍ਰੀਤ ਸਿੰਘ ਮੋਗਾ ਨੇ ਕੀਰਤਨ ਅਤੇ ਗਿ। ਹਰਜੀਤ ਸਿੰਘ (ਕਥਾਵਾਚਕ, ਗੁ। ਬੇਰ ਸਾਹਿਬ ਸੁਲਤਾਨਪੁਰ ਲੋਧੀ) ਨੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਚਲਦੇ ਦੀਵਾਨ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਵੀ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਮੌਕੇ ਸੰਗਤ ਵਿਚ ਬੋਲਦਿਆਂ ਉਹਨਾਂ ਆਖਿਆ, “ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬੀ ਭਾਰੀ ਗਿਣਤੀ ਵਿਚ ਕਨੇਡਾ ਵਿਚ ਆ ਵੱਸੇ ਹਨ , ਜਿਨ੍ਹਾਂ ਵਿਚ ਬਹੁਗਿਣਤੀ ਵਿਿਦਆਰਥੀ ਤੇ ਨੌਜਵਾਨ ਕਾਮੇ ਹਨ। ਭਵਿੱਖ ਵਿਚ ਉਹਨਾਂ ਦੇ ਪਰਿਵਾਰਾਂ ਸਮੇਤ ਕਨੇਡਾ ਵੱਸ ਜਾਣ ਸੰਭਾਵਨਾ ਵਧੇਰੇ ਹੈ। ਇਸ ਲਈ ਨਵੀਂ ਪੀੜ੍ਹੀ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਪੰਜਾਬੀ ਭਾਸ਼ਾ ਤੇ ਗੁਰਮਤਿ ਸਿੱਖਿਆ ਨਾਲ ਜੋੜਣਾ ਅਤਿ ਲੋੜੀਂਦਾ ਕਾਰਜ ਹੈ। ਇਸ ਮਨੋਰਥ ਦੀ ਸਫਲਤਾ ਲਈ ਸੰਪ੍ਰਦਾਇ ਕਾਰ ਸੇਵਾ ਵਲੋਂ 7 ਏਕੜ ਜ਼ਮੀਨ ਖ੍ਰੀਦ ਕੇ ਪਰਮ ਪੁਰਖ ਅਕੈਡਮੀ ਖੋਲ੍ਹੀ ਜਾ ਰਹੀ ਹੈ। ਇਹ ਅਕੈਡਮੀ ਬੱਚਿਆਂ ਨੂੰ ਸਿੱਖੀ ਵਿਰਾਸਤ ਨਾਲ ਜੋੜੀ ਰੱਖਣ ਦਾ ਵਸੀਲਾ ਬਣੇਗੀ। ” ਸਮਾਗਮ ਮੌਕੇ ਸੰਗਤ ਲਈ ਵਿਸ਼ੇਸ਼ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਸ।ਚਰਨਜੀਤ ਸਿੰਘ ਮਾਹਲ, ਗੁਲਾਬ ਸਿੰਘ ਵਿਨੀਪੈਗ, ਰਣਜੀਤ ਬਾਠ, ਜਗ ਸ਼ਰਨ ਮਾਹਲ, ਸੰਦੀਪ ਹੁੰਦਲ, ਮਨਜੀਤ ਸਿੰਘ ਫੇਰੂਮਾਨ, ਅਰਵਿੰਦਰ ਸਿੰਘ, ਨਿਸ਼ਾਨ ਸਿੰਘ ਬ੍ਰੈਹਮਟਨ, ਮੇਹਰ ਸਿੰਘ ਬ੍ਰੈਹਮਟਨ, ਇਕਬਾਲ ਸਿੰਘ ਮੋਗਾ, ਨਾਰਾਇਣ ਸਿੰਘ ਰਜਾਈਨਾ, ਗੁਰਮੁਖ ਸਿੰਘ ਰਜਾਈਨਾ, ਗੁਰਭੇਜ ਸਿੰਘ ਅਤੇ ਵੱਖ ਵੱਖ ਸ਼ਹਿਰਾਂ ਤੋਂ ਬੇਅੰਤ ਸੰਗਤਾਂ ਮੌਜੂਦ ਸਨ। ਬਾਬਾ ਜੀ ਨੇ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਆਈ ਸੰਗਤ ਦਾ ਧੰਨਵਾਦ ਕੀਤਾ।