ਕੋਰੋਨਾ ਪੋਸਟਿਵ ਆਏ ਮਰੀਜ਼ ਦੇ ਸੰਪਰਕ ਚ ਆਏ ਸ਼ਕੀਆਂ ਨੂੰ ਘਰ ਇਕਾਂਤਵਾਸ ਕੀਤਾ ਗਿਆ

ਕੋਰੋਨਾ ਪੋਸਟਿਵ ਆਏ ਮਰੀਜ਼ ਦੇ ਸੰਪਰਕ ਚ ਆਏ ਸ਼ਕੀਆਂ ਨੂੰ ਘਰ ਇਕਾਂਤਵਾਸ ਕੀਤਾ ਗਿਆ

ਮੀਆਂਵਿੰਡ, ਅਪ੍ਰੈਲ 10,  2020

ਜੰਡਿਆਲਾ ਗੁਰੂ ਵਿਖੇ ਕੋਰੋਨਾ ਪੋਸਟਿਵ ਦਾ ਮਰੀਜ ਸਮਾਣੇ ਆਉਣ ਤੇ ਸਿਹਤ ਵਿਭਾਗ ਤਰਨ ਤਾਰਨ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸੀ.ਐਚ.ਸੀ ਮੈਡੀਕਲ ਟੀਮ ਉਸ ਵੇਲੇ ਹਰਕਤ ਵਿੱਚ ਆ ਗਈ ਜਦੋ ਸਥਾਨਿਕ ਜਾਣਕਾਰੀ ਮਿਲਣ ਦੇ ਅਧਾਰ ਤੇ ਪਿੰਡ ਰੱਖ ਸ਼ੇਖ ਫਤਾ ਵਿਖੇ ਸ਼ਕੀਆਂ ਨੂੰ ਦਿਨ ਵੀਰਵਾਰ ਸ਼ਾਮ ਨੂੰ ਘਰ ਇਕਾਂਤਵਾਸ ਕਰ ਦਿੱਤਾ ਗਿਆ |

ਘਰ ਇਕਾਂਤਵਾਸ ਕੀਤੇ ਗਏ ਮਰੀਜਾਂ ਦਾ ਜਾਇਜਾ ਲੈਣ ਲਈ ਡਿਪਟੀ ਮੈਡੀਕਲ ਕਮਿਸ਼ਨਰ, ਤਰਨ ਤਾਰਨ ਡਾ. ਸਵਰਨਜੀਤ ਧਵਨ ਅਤੇ ਜ਼ਿਲਾ ਐਪੀਡੈਮੋਲੋਜਿਸਟ ਡਾ. ਬਿਧੀਲੋਰਡ  ਸਿੰਘ, ਮੈਡੀਕਲ ਟੀਮ ਐਸ.ਆਈ ਗੁਰਬਕਸ਼ ਸਿੰਘ, ਭੁਪਿੰਦਰ ਸਿੰਘ ਸਹਿਤ ਮੌਕੇ ਤੇ ਪੁਹੰਚ ਕੇ ਜਾਣਕਾਰੀ ਲਈ ਅਤੇ ਸੰਬੰਧਿਤ ਹੈਲਥ ਵਰਕਰਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਬਾਰੇ ਹਿਦਾਇਤ ਕੀਤੀ | ਡਾ. ਧਵਨ ਨੇ ਕਿਹਾ ਕਿ ਸ਼ੱਕੀ ਜਾਂ ਘਰ ਇਕਾਂਤਵਾਸ ਕੀਤੇ ਹੋਏ ਵਿਅਕਤੀ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਮੂੰਹ ਅਤੇ ਨੱਕ ਮਾਸਕ ਨਾਲ ਢੱਕ ਕੇ ਰੱਖਿਆ ਜਾਵੇ | ਓਹਨਾ ਕਿਹਾ ਹੱਥਾਂ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਅਤਿ ਜਰੂਰੀ ਹੈ, ਸੈਣੀ ਟਾਈਜ਼ਰ ਦੇ ਨਾਲ-ਨਾਲ ਜਿਥੋਂ ਤਕ ਸੰਭਵ ਹੋਵੇ ਹੱਥਾਂ ਨੂੰ ਸਾਬੁਨ ਨਾਲ ਜਰੂਰ ਧੋਤਾ ਜਾਵੇ | ਡਾ. ਧਵਨ ਨੇ ਕਿਹਾ ਕੋਰੋਨਾ ਵਾਰਿਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਜੋ ਸਰਕਾਰ ਵਲੋਂ ਹਿਦਾਇਤਾਂ ਘਰ ਇਕਾਂਤਵਾਸ ਬਾਰੇ ਦਿਤੀਆਂ ਗਈਆਂ ਹਨ ਇਸ ਨੂੰ ਸਖਤੀ ਨਾਲ ਪਾਲਣ ਕਰਨ ਦੀ ਲੋੜ ਹੈ, ਤਾਕਿ ਇਸਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ |  

ਇਸ ਮੌਕੇ ਜ਼ਿਲਾ ਐਪੀਡੈਮੋਲੋਜਿਸਟ ਡਾ. ਬਿਧੀਲੋਰਡ  ਸਿੰਘ ਨੇ ਸਮੂਹ ਹੈਲਥ ਵਰਕਰਾਂ ਨੂੰ ਕੋਰੋਨਾ ਵਾਇਰਸ ਦੀ ਲੜਾਈ ਨੂੰ ਪੂਰੀ ਤਨਦੇਹੀ ਨਾਲ ਲੜਨ ਲਈ ਉਤਸ਼ਾਹਿਤ ਕੀਤਾ| ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਆਰ.ਆਮ.ਓ, ਐਸ.ਆਈ ਹਰਜੀਤ ਸਿੰਘ, ਜਸਪਾਲ ਸਿੰਘ, ਸੌਰਵ ਸ਼ਰਮਾ ਬੀ.ਈ.ਈ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਧਾਰੜ, ਗੁਰਵਿੰਦਰ ਸਿੰਘ, ਸ਼ੇਰ ਸਿੰਘ, ਭੁਪਿੰਦਰ ਸਿੰਘ, ਜਸਪਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਵਰਕਰ ਮੌਜੂਦ ਸਨ |