
ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਵਿੱਚ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਹੋਈ।
Mon 28 Oct, 2024 0
ਚੋਹਲਾ ਸਾਹਿਬ 28 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਥਾਨਕ ਗੰਢਾ ਵਾਲੀ ਧਰਮਸ਼ਾਲਾ ਵਿਖੇ ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਵਿੱਚ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਡਾਕਟਰ ਤਾਰਾ ਚੰਦ ਦਿਆਲਪੁਰੀ ਅਗਵਾਈ ਵਿੱਚ ਕੀਤੀ ਗਈ।ਮੀਟਿੰਗ ਵਿੱਚ ਜਿਲ੍ਹਾ ਤਰਨ ਤਾਰਨ ਦੇ ਸਾਹਿਤਕਾਰਾਂ ਨੇ ਭਾਗ ਲਿਆ।ਸਭਾ ਦੀ ਕਾਰਵਾਈ ਰਕੇਸ਼ ਸੱਚਦੇਵਾ ਨੇ ਚਲਾਈ।ਇਯ ਸਮੇਂ ਸਭਾ ਦੀਆਂ ਗਤੀਵਿਧੀਆਂ ਅਤੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਡਾਕਟਰ ਦਿਆਲਪੁਰੀ ਨੇ ਪ੍ਰਦੂਸ਼ਨ ਬਾਰੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਦੀਵਾਲੀ ਭਾਈਚਾਰਕ ਏਕਤਾ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ ਇਯਨੂੰ ਆਪਸ ਵਿੱਚ ਰਲਮਿਲਕੇ ਮਨਾਉਣਾ ਚਾਹੀਦਾ ਹੈ ਅਤੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ।ਉਹਨਾਂ ਦੀਵਾਲੀ ਨਾਲ ਸਬੰਧਤ ਇੱਕ ਕਵਿਤਾ ਵੀ ਸੁਣਾਈ ਜਿਸ ਵਿੱਚ ਅੰਦਰੂਨੀ ਰੌਸ਼ਨੀ ਕਰਕੇ ਮਨਾਂ ਵਿਚਲੇ ਅਗਿਆਨ ਰੂਪੀ ਹਨੇਰੇ ਨੂੰ ਦੂਰ ਕਰਨ ਦੀ ਗੱਲ ਕੀਤੀ ਗਈ।ਕਵੀ ਦਰਬਾਰ ਵਿੱਚ ਵਰੁਣ ਸੂਦ,ਗੁਰਮੀਤ ਨੂਰਦੀ,ਰਵਿੰਦਰ ਸਿੰਘ,ਵਰਿੰਦਰ ਸ਼ਰਮਾ,ਜਸਵਿੰਦਰ ਸਿੰਘ,ਰਕੇਸ਼ ਸੱਚਦੇਵ,ਗੁਰਮੀਤ ਸਿੰਘ ਜੇ ਈ , ਬਲਬੀਰ ਸਿੰਘ ਭੈਲ,ਸਰਵਣ ਸਿੰਘ, ਡਾਕਟਰ ਦਿਆਲਪੁਰੀ ਅਤੇ ਦਿਲਬਾਗ ਸਿੰਘ ਨੇ ਭਾਗ ਲਿਆ।
Comments (0)
Facebook Comments (0)