
ਖੇਤ ਮਜ਼ਦੂਰ ਸਭਾ ਦੀ 15 ਮੈਂਬਰੀ ਕਮੇਟੀ ਦਾ ਗਠਨ
Sun 17 Jun, 2018 0
ਤਰਨ ਤਾਰਨ 16 ਜੂਨ (ਡਾ : ਜਗਦੇਵ ਸਿੰਘ )
ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਪਿੰਡ ਮਨਿਆਲਾ ਵਿਖੇ ਬੀਬੀ ਰਾਜ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ.ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਸੱਕਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ,ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਰਸ਼ਪਾਲ ਸਿੰਘ ਘੁਰਕਵਿੰਡ ,ਜ਼ਿਲ੍ਹਾ ਮੀਤ ਸੱਕਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ,ਜ਼ਿਲ੍ਹਾ ਕੌਂਸਲਰ ਮੈਂਬਰ ਬਿੱਲਾ ਮਸੀਹ ਚੂਸਲੇਵੜ ,ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਲੈਣ ਵਾਸਤੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ,2500 ਰੁਪੈ ਪੈਨਸ਼ਨ ,51000 ਰੁਪੈ ਸ਼ਗਨ ਸਕੀਮ ਅਤੇ ਸਸਤਾ ਅਨਾਜ਼ ਦੇਣ ਦੇ ਜੋ ਵਾਅਦੇ ਕੀਤੇ ਸੀ ਉਹ ਖੋਖਲੇ ਸਾਬਤ ਹੋ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਪਿੰਡ ਮਨਿਹਾਲਾ ਤੋਂ ਮਿਲਦੀ ਹੈ.ਇਨ੍ਹਾਂ ਨੇ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਜੋ ਮਨਰੇਗਾ ਤਹਿਤ 100 ਦਿਨ ਦਾ ਕੱਮ ਦੇਣਾ ਸੀ ਉਸ ਤੋਂ ਵੀ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ.ਪਿੰਡ ਮਨਿਹਾਲਾ ਦੇ ਮਜ਼ਦੂਰਾਂ ਨੇ ਦੱਸਿਆ ਕਿ ਮਨਰੇਗਾ ਕਨੂੰ ਬਣੇ ਨੂੰ ਭਾਵੇਂ 14 ਸਾਲ ਬੀਤ ਗਏ ਹਨ ਪਰ ਸਾਡੇ ਪਿੰਡ ਇਸ ਸਕੀਮ ਤਹਿਤ ਅੱਜ ਤੱਕ ਕਿਸੇ ਨੂੰ ਕੰਮ ਨਹੀਂ ਮਿਲਿਆ।ਛੱਪੜਾਂ ਦੀ ਸਫਾਈ ਜੇ ਸੀ ਬੀ ਮਸ਼ੀਨ ਨਾਲ ਕਰਵਾਈ ਜਾ ਰਹੀ ਹੈ.ਕੋਈ ਵੀ ਪੈਨਸਨ ਕਿਸੇ ਵੀ ਲਾਭਪਾਤਰੀ ਨੂੰ ਨਹੀਂ ਮਿੱਲ ਰਹੀ ਸਗੋਂ ਉਸਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ.ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਭ ਮਜਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਜਲਦ ਤੋਂ ਜਲਦ ਕੰਮ ਦਿੱਤਾ ਜਾਵੇ ਤੇ ਲਾਭਪਾਤਰੀਆਂ ਨੂੰ ਬਣਦੀਆਂ ਪੈਨਸ਼ਨਾਂ ਦਿਤੀਆਂ ਜਾਣ.ਇਸ ਸਮੇਂ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਪ੍ਰਧਾਨ ਅਵਤਾਰ ਸਿੰਘ,ਸੱਕਤਰ ਦਿਲਬਾਗ ਸਿੰਘ,ਮੀਤ ਪ੍ਰਧਾਨ ਬਗੀਚਾ ਸਿੰਘ,ਰਸਾਲ ਸਿੰਘ,ਮੀਤ ਸੱਕਤਰ ਵਿਰਸਾ ਸਿੰਘ,ਰਾਜ ਕੌਰ,ਕੈਸ਼ੀਅਰ ਬਲਕਾਰ ਸਿੰਘ,ਕਮੇਟੀ ਮੈਂਬਰ ਹਰੀ ਸਿੰਘ,ਦਿਲਬਾਗ ਸਿੰਘ,ਬਗੀਚਾ ਸਿੰਘ,ਮਨਜੀਤ ਕੌਰ,ਰਾਜ ਕੌਰ,ਨੀਂਦਰ ਕੌਰ,ਗੁਰਨਾਮ ਸਿੰਘ,ਜਗੀਰ ਕੌਰ ਆਦਿ ਚੁਣੇ ਗਏ.
Comments (0)
Facebook Comments (0)