ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਕਲਾਂ ਵੱਲੋਂ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਵਰਤਾਇਆ ਲੰਗਰ
Fri 27 Mar, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 27 ਮਾਰਚ 2020
ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਰਕੇ ਸਮੁੱਚੇ ਭਾਰਤ ਤੇ ਖਾਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਕਰਕੇ ਘਰੋਂ ਘਰੀਂ ਰਹਿਣ ਲਈ ਅਤੇ ਆਪਣੀ ਜਾਨ ਬਚਾਉਣ ਲਈ ਘਰਾਂ ਚੋ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ।ਜਿਸ ਕਰਕੇ ਅੰਗਹੀਣ,ਬੀਮਾਰ,ਬਜੁਰਗ ਤੇ ਮਿਹਨਤਕਸ਼ ਅੱਤ ਗਰੀਬ ਪਰਿਵਾਰ ਜਿਹੜੇ ਦੋ ਵੇਲੇ ਦੀ ਰੋਟੀ ਤੋਂ ਆਤਰ ਹੋ ਗਏ ਸਨ ਘਰਾਂ ਚੋ ਹੀ ਭੁੱਖਮਰੀ ਦੇ ਸਿ਼ਕਾਰ ਹੋਣ ਦੀ ਨੋਬਤ ਆ ਗਈ ਸੀ
ਇਲਾਕੇ ਦੇ ਲੋਕਾਂ ਤੇ ਲੋੜਵੰਦ ਪਰਿਵਾਰਾਂ ਦੀ ਦੁੱੱਖਾਂ ਭਰੀ ਦਾਸਤਾਨ ਉੱਘੀ ਧਾਰਮਿਕ ਤੇ ਸਮਾਜਸੇਵੀ ਅਹਿਮ ਸਖ਼ਸੀਅਤ ਸੰਤ ਬਾਬਾ ਸੁੱਖਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਜੋ ਅੱਜ ਕੱਲ ਅਸਾਮ ਦੇ ਦੌਰੇ ਤੇ ਹਨ ਨੂੰ ਫੋਨ ਤੇ ਦੱਸੀ ਤਾਂ ਉਹਨਾਂ ਉਸੇ ਵੇਲੇ ਆਪਣੇ ਸੈਕੜੇ ਸੇਵਾਦਾਰਾਂ ਨੂੰ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਆਪਣੇ ਵੱਖ ਗੁਰਦੁਆਰਿਆਂ ਗੁ:ਬਾਬਾ ਰਾਮ ਸਿਘ ਜੀ ਸਰਹਾਲੀ ਸਾਹਿਬ,ਗੁ:ਗੁਰਪੁਰੀ ਸਾਹਿਬ ਸੁਹਾਵਾ,ਗੁ:ਦੁੱਖ ਨਿਵਾਰਨ ਸਾਹਿਬ ਚੋਹਲਾ ਸਾਹਿਬ,ਗੁ:ਬਾਬਾ ਸ੍ਰੀ ਚੰਦ ਜੀ ਮਨਿਆਲਾ ਜੈ ਸਿੰਘ,ਪੱਟੀ,ਡੇਰਾ ਨਵਾਂ ਪੜ੍ਹਾਅ ਸਰਹਾਲੀ ਸਾਹਿਬ,ਡੇਰ ਛੱਪਰੀ ਸਾਹਿਬ ਸਰਹਾਲੀ ਸਾਹਿਬ,ਗੁ:ਮਾਤਾ ਸੁਲੱਖਣੀ ਜ਼ ਸੁਲਤਾਨਪੁਰ ਲੋਧੀ,ਗੁ:ਬਾਬਾ ਰਾਜੂ ਜੀ ਸ਼ਹੀਦ ਸਰਹਾਲੀ ਸਾਹਿਬ,ਡੇਰਾ ਮੰਡੀ ਮੋੜ ਕਪੂਰਥਲਾ,ਗੁ:ਪਵਿੱਖਤਸਰ ਸਮਲਾਹ,ਜਿਲ੍ਹਾ ਰੋਪੜ ਆਦਿ ਸਥਿਤ ਸੇਵਾਦਾਰਾਂ ਦੇ ਸਹਿਯੋਗ ਨਾਲ ਪੂਰੀ ਰਹਿਤ ਮਰਿਆਦਾ ਨਾਲ ਤਿਆਰ ਦਾਲ ਸਬਜੀ ਤੇ ਪ੍ਰਸ਼ਾਦਿਆਂ ਦੀਆਂ ਗੱਡੀਆ ਵੱਖ ਵੱਖ ਪਿੰਡ ਚੋ ਲੋੜਵੰਦ ਪਰਿਵਾਰਾਂ ਦੇ ਘਰੋਂ ਘਰੋਂ ਵੰਡਣ ਲਈ ਭੇਜਣ ਦੀ ਹਦਾਇਤ ਕੀਤੀ ਤੇ ਕਿਹਾ ਜਿੰਨਾ ਚੋ ਲਾਕਡਾਊਨ ਨਹੀਂ ਖੁਲਦਾ ਉਨਾਂ ਚਿਰ ਸੰਪਰਦਾਇ ਦੀ ਤਰਫੋਂ ਸਮੂੰਹ ਨਾਨਕ ਲੇਵਾ ਸੰਗਤ ਦੇ ਸਹਿਯੋਗ ਨਾਲ ਹਰੇਕ ਲੋੜਵੰਦ ਪਰਿਵਾਰਾਂ ਨੂੰ ਇਸੇ ਤਰਾਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਤਾਂ ਜ਼ੋ ਕੋਈ ਭੁੱਖਮਰੀ ਦਾ ਸਿ਼ਕਾਰ ਨਾ ਹੋਵੇ।ਇਸੇ ਮੁਹਿੰਮ ਤਹਿਤ ਅੱਜ ਇਥੋਂ ਨੇੜਲੇ ਪਿੰਡ ਚੰਬਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਥਿਤ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਕੋਲ ਵੱਡੀਆ ਦੇਗਾਂ ਵਿੱਚ ਆਈ ਦਾਲ ਤੇ ਪ੍ਰਸ਼ਾਦੇ ਗਰੀਬ ਲੋਕਾਂ ਨੂੰ ਵੰਡੇ ਗਏ।ਇਸ ਸਮੇਂ ਥਾਣਾ ਚੋਹਲਾ ਸਾਹਿਬ ਦੇ ਮੁੱਖੀ ਸੋਨਮਦੀਪ ਕੌਰ ਅਤੇ ਪੁਲਿਸ ਪਾਰਟੀ ਵੀ ਹਾਜ਼ਰ ਸੀ ਜਿੰਨਾਂ ਇਲਾਕੇ ਦੇ ਕਈਆਂ ਪਿੰਡਾਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਖਾਣ ਪੀਣ ਦਾ ਸਮਾਨ ਅਤੇ ਲੰਗਰ ਵਰਤਾਇਆ।
ਇਸ ਸਮੇਂ ਸਰਪੰਚ ਮਹਿੰਦਰ ਸਿੰਘ,ਪ੍ਰਗਟ ਸਿੰਘ ਚੰਬਾ,ਮਨਜੀਤ ਸਿੰਘ ਪ੍ਰਧਾਨ ਪ੍ਰੈਸ ਕਲੱਬ,ਭਗਤ ਸਿੰਘ ਰੂੜੀਵਾਲਾ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਹਰਪ੍ਰੀਤ ਸਿੰਘ ਜਲਾਲਕਾ,ਗੁਰਚੇਤਨ ਸਿੰਘ,ਧਰਮ ਸਿੰਘ ਸ਼ਾਹ ਸਰਪੰਚ ਹਵੇਲੀਆ,ਖਜਾਨ ਸਿੰਘ ਚੰਬਾ ਹਲਕਾ ਪ੍ਰਧਾਨ ਆਦਿ ਹਾਜ਼ਰ ਸਨ।
Comments (0)
Facebook Comments (0)