
ਖੰਨਾ ਪੁਲਿਸ ਨੇ ਇਕ ਨਾਈਜੀਰੀਅਨ ਸਮੇਤ 300 ਗ੍ਰਾਮ ਹੈਰੋਇਨ ਕਾਬੂ ਕੀਤੀ ਹੈ।
Sat 23 Mar, 2019 0
ਲੁਧਿਆਣਾ : ਖੰਨਾ ਪੁਲਿਸ ਨੇ ਇਕ ਨਾਈਜੀਰੀਅਨ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਇਮੇਕਾ ਜ਼ੂਰਫ (38) ਦੱਸੀ ਜਾ ਰਹੀ ਹੈ, ਜੋ ਕਿ ਮੌਜੂਦਾ ਸਮੇਂ ਵਿਚ ਦਿੱਲੀ ਵਿਖੇ ਇਕ ਹੋਟਲ ਵਿਚ ਕੰਮ ਕਰ ਰਿਹਾ ਹੈ। ਖੰਨਾ ਦੇ ਐਸਐਸਪੀ ਦਰੁਵ ਦਾਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਖੰਨਾ ਸੀਆਈਏ ਦੀ ਟੀਮ ਨੇ ਇਹ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦੌਰਾਨ ਐਸਐਸਪ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਪਿਛਲੇ 8 ਮਹੀਨਿਆਂ ਦੌਰਾਨ 22 ਨਾਈਜੀਰੀਅਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਤੱਕ ਲਗਭਗ 20 ਕਿਲੋ ਤੋਂ ਜ਼ਿਆਦਾ ਚਿੱਟਾ, ਇੱਕ ਕਿੱਲੋ 18 ਗ੍ਰਾਮ ਆਈਸ, 22 ਗ੍ਰਾਮ ਕੋਕੀਨ ਅਤੇ 5 ਗ੍ਰਾਮ ਕਰੈਕ ਬਰਾਮਦ ਕੀਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਵੀ ਖੰਨਾ ਸਦਰ ਪੁਲਿਸ ਨੇ ਇੱਕ ਨਾਇਜੀਰੀਆਈ ਮੂਲ ਦੇ ਵਿਅਕਤੀ ਨੂੰ ਇੱਕ ਕਿੱਲੋ ਹੀਰੋਇਨ ਅਤੇ 5 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
Comments (0)
Facebook Comments (0)