ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਦਿੱਕਤਾਂ ਆਉਂਦੇ ਦਿਨਾਂ 'ਚ ਵਧ ਸਕਦੀਆਂ ਹਨ.........
Sun 6 Jan, 2019 0ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਦਿੱਕਤਾਂ ਆਉਂਦੇ ਦਿਨਾਂ 'ਚ ਵਧ ਸਕਦੀਆਂ ਹਨ। ਪੰਜਾਬ ਵਿਧਾਨ ਸਭਾ 'ਚ ਬੀਤੇ ਸਾਲ ਅਗੱਸਤ ਮਹੀਨੇ ਜਸਟਿਸ ਸੇਵਾ ਮੁਕਤ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਆਧਾਰਤ ਵਿਸ਼ੇਸ਼ ਸੈਸ਼ਨ ਮੌਕੇ ਉਨ੍ਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਰਗਾੜੀ ਇਨਸਾਫ਼ ਮੋਰਚੇ ਦੇ ਮੁੱਖ ਆਗੂ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਕੋਈ ਗੁਪਤ ਬੈਠਕ ਹੋਈ ਹੋਣ ਦਾ ਦਾਅਵਾ ਫੋਕਾ ਸਾਬਤ ਹੋਇਆ ਹੋਣਾ ਇਸ ਦਿੱਕਤ ਦਾ ਕਾਰਨ ਬਣ ਸਕਦਾ ਹੈ
ਜਿਸ ਤਹਿਤ ਪ੍ਰੀਵਿਲੇਜ਼ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਸੀ, ਜਿਸ ਬਾਬਤ ਹੁਣ ਉਨ੍ਹਾਂ ਨੂੰ ਸੰਮਨ ਕੀਤਾ ਜਾ ਸਕਦਾ ਹੈ। ਦਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਮੋਬਾਈਲ ਫ਼ੋਨ ਟਾਵਰ ਲੋਕੇਸ਼ਨ ਅਤੇ ਕਾਲ ਰੀਕਾਰਡ ਦੇ ਆਧਾਰ 'ਤੇ ਉਕਤ ਦਾਅਵਾ ਕੀਤਾ ਸੀ ਜਿਸ ਤਹਿਤ ਇਥੋਂ ਤਕ ਕਿਹਾ ਗਿਆ ਕਿ ਬੇਅਦਬੀ ਮਾਮਲਿਆਂ ਦੀ ਉਕਤ ਕਮਿਸ਼ਨ ਦੀ ਜਾਂਚ ਰੀਪੋਰਟ ਕੈਪਟਨ (ਸੇਵਾ ਮੁਕਤ) ਚੰਨਣ ਸਿੰਘ ਦੇ ਫ਼ਾਰਮ ਹਾਊਸ 'ਤੇ ਸਰਕਾਰ ਦੇ ਨੂਮਾਇੰਦਿਆਂ ਨੇ ਰਲ ਕੇ ਤਿਆਰ ਕੀਤੀ ਹੈ।
ਜਿਸ ਮਗਰੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਪੰਜਾਬ ਵਿਧਾਨ ਸਭਾ ਦੁਆਰਾ ਗਠਿਤ ਕੀਤੀ ਗਈ ਕਮੇਟੀ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਧਾਨ ਸਭਾ ਵਿਚ ਝੂਠੀ ਜਾਣਕਾਰੀ ਦੇ ਕੇ ਸਦਨ ਦੇ ਮੈਂਬਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਮੰਨਿਆ ਗਿਆ। ਜਾਂਚ ਕਮੇਟੀ ਨੇ ਅਪਣੀ ਰੀਪੋਰਟ ਵਿਚ ਲਿਖਿਆ ਹੈ ਕਿ ਮੁੱਖ ਮੰਤਰੀ ਦੇ ਘਰ ਲੱਗੇ ਸੀ.ਸੀ.ਟੀ.ਵੀ. ਬਾਰੇ ਇੰਸਪੈਕਟਰ ਜਨਰਲ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਤੋਂ ਰੀਪੋਰਟ ਲਈ ਗਈ ਹੈ ਜਿਨ੍ਹਾਂ ਅਪਣੀ ਰੀਪੋਰਟ ਵਿਚ ਲਿਖਿਆ ਹੈ
Baljit Singh Daduwal
ਕਿ ਦਾਦੂਵਾਲ ਜਾਂ ਦਾਦੂਵਾਲ ਦੀ ਗੱਡੀ ਮੁੱਖ ਮੰਤਰੀ ਦੇ ਘਰ ਅੱਗੇ ਦਿਖਾਈ ਨਹੀਂ ਦਿਤੀ। ਇਸੇ ਤਰ੍ਹਾਂ ਕੈਪਟਨ ਚੰਨਣ ਸਿੰਘ ਸਿੱਧੂ ਦੇ ਘਰ ਮੀਟਿੰਗ ਹੋਣ ਬਾਰੇ ਜਾਣਕਾਰੀ ਅਤੇ ਮੋਬਾਈਲ ਨੰਬਰ ਅਤੇ ਲੋਕੇਸ਼ਨ ਵੀ ਗ਼ਲਤ ਸਾਬਤ ਹੋਈ ਹੈ। ਕਮੇਟੀ ਨੇ ਅਪਣੀ ਰੀਪੋਰਟ ਵਿਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹੋਣ ਕਰਕੇ ਜ਼ਿੰਮੇਵਾਰ ਆਗੂ ਹਨ,
ਉਨ੍ਹਾਂ ਨੇ ਸਦਨ ਨੂੰ ਗ਼ਲਤ ਜਾਣਕਾਰੀ ਦੇ ਕੇ ਮੈਂਬਰਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ। ਕਮੇਟੀ ਨੇ ਅਪਣੀ ਰੀਪੋਰਟ ਵਿਚ ਸੁਖਬੀਰ ਬਾਦਲ ਨੂੰ ਗ਼ਲਤ ਜਾਣਕਾਰੀ ਦੇ ਕੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਮੰਨਿਆ ਹੈ। ਹੁਣ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਇਸ ਰੀਪੋਰਟ ਸਬੰਧੀ ਸੰਮਨ ਕਰ ਸਕਦੇ ਹਨ। ਇਸ ਦੇ ਨਾਲ ਪ੍ਰੀਵਿਲੇਜ਼ ਕਮੇਟੀ ਸੁਖਬੀਰ ਸਿੰਘ ਬਾਦਲ ਨੂੰ ਵੀ ਸੰਮਨ ਕਰ ਸਕਦੀ ਹੈ।
Comments (0)
Facebook Comments (0)