ਡੀ.ਏ.ਪੀ.ਦੀ ਕੀਮਤ ਵਿੱਚ ਪ੍ਰਤੀ ਬੋਰੀ ਵਿੱਚ ਕੀਤਾ ਭਾਰੀ ਵਾਧਾ ਕੇਂਦਰ ਸਰਕਾਰ ਵਾਪਿਸ ਲਵੇ : ਚੰਬਾ
Sat 10 Apr, 2021 0ਚੋਹਲਾ ਸਾਹਿਬ 10 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਦੀ ਭਾਜਪਾ ਸਰਕਾਰ ਨੇ ਡੀ.ਏ.ਪੀ.ਖਾਦ ਦੀ ਪ੍ਰਤੀ ਬੋਰੀ ਵਿੱਚ ਭਾਰੀ ਵਾਧਾ ਕਰਕੇ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਕਾਲੇ ਕਾਨੂੰਨਾਂ ਖਿਲਾਫ ਲੜ ਰਹੇ ਕਿਸਾਨਾਂ ਦੇ ਜਖਮਾਂ ਤੇ ਲੂਣ ਪਾਉਣ ਵਾਲਾ ਕੰਮ ਕੀਤਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪ੍ਰਗਟ ਸਿੰਘ ਚੰਬਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਉਹਨਾਂ ਕਿਹਾ ਕਿਹਾ ਕਿ ਜਿਹੜੀ ਖਾਦ ਡੀ.ਏ.ਪੀ.ਦੀ ਬੋਰੀ ਦਾ ਰੇਟ 1200 ਰੁਪੈ ਸੀ ਹੁਣ ਕੇਂਦਰ ਸਰਕਾਰ ਨੇ ਇੱਕਦਮ ਰੇਟ 700 ਰੁਪੈ ਵਧਾਕੇ ਇਸਦਾ ਰੇਟ 1900 ਰੁਪੈ ਪ੍ਰਤੀ ਬੋਰੀ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਇੱਕਦਮ ਖਾਦ ਵਿੱਚ ਕੀਤਾ ਭਾਰੀ ਵਾਧਾ ਕਿਸਾਨਾਂ ਦੇ ਸਿਰ ਤੇ ਨਵਾਂ ਬੋਝ ਪਾ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਨੂੰ ਹੋਰ ਆਰਥਿਕ ਮਾਰ ਝੱਲਣੀ ਪਵੇਗੀ।ਉਹਨਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਦਾ ਘਾਣ ਕਰ ਰਹੀ ਹੈ ਅਤੇ ਦੇਸ਼ ਵਿੱਚੋਂ ਕਿਸਾਨਾਂ ਮਜਦੂਰਾਂ ਨੂੰ ਖ਼ਤਮ ਕਰਨ ਤੇ ਤੁੱਲੀ ਹੋਈ ਹੈ ਅਤੇ ਰਹਿੰਦੀ ਕਸਰ ਕੋਆਪਰੇਟ ਘਰਾਣਿਆਂ ਦੇ ਹੱਥਾਂ ਵਿੱਚ ਤਾਕਤ ਦੇਕੇ ਉਹਨਾਂ ਨੂੰ ਹੋਰ ਤਾਕਤਵਰ ਬਣਾ ਰਹੀ ਹੈ ਜਿਸ ਨਾਲ ਇਹ ਅਮੀਰ ਲੋਕ ਆਪਣੀ ਮਨ ਮਰਜੀ ਦੇ ਰੇਟ ਲਗਾਕੇ ਦੇਸ਼ ਵਾਸੀਆਂ ਦੀ ਖੂਬ ਲੁੱਟ ਕਰਨਗੇ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਖਾਦ ਦੇ ਵਧਾਏ ਰੇਟ ਵਾਪਿਸ ਲਵੇ ਨਹੀਂ ਤਾਂ ਸੰਘਰਸ਼ ਵੱਡੇ ਪੱਧਰ ਤੇ ਵਿੱਢਿਆ ਜਾਵੇਗਾ।ਇਸ ਸਮੇਂ ਪ੍ਰਿੰਸੀਪਲ ਹਰਪ੍ਰੀਤ ਸਿੰਘ,ਹੀਰਾ ਸਿੰਘ,ਗੁਰਨਾਮ ਸਿੰਘ,ਜਗਤਾਰ ਸਿੰਘ,ਹਜ਼ਾਰਾ ਸਿੰਘ,ਜ਼ੋਗਿੰਦਰ ਸਿੰਘ,ਬੂਟਾ ਸਿੰਘ,ਸੁਖਜਿੰਦਰ ਸਿੰਘ,ਗੁਰਦੇਵ ਸਿੰਘ,ਭਗਵੰਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)