ਗਰਭਵਤੀਆਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ ।
Tue 19 Mar, 2024 0ਚੋਹਲਾ ਸਾਹਿਬ 19 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਕਮਲਪਾਲ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਅੱਜ ਗਰਭਵਤੀਆਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਸਬੰਧੀ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਮੀਟਿੰਗ ਕੀਤੀ ਗਈ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਐਲ ਐਚ ਵੀ,ਸੀ ਐਚ ਓ ਅਤੇ ਏ ਐਨ ਐਮ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਗਰਭਵਤੀ ਔਰਤਾਂ ਦੇ ਡਲਿਵਰੀ ਤੋਂ ਪਹਿਲਾਂ 4 ਏ ਐਨ ਸੀ ਚੈੱਕਅੱਪ ਕਰਵਾਉਣੇ ਯਕੀਨ ਬਣਾਉਣ ਤਾਂ ਜੋ ਜੱਚਾ ਅਤੇ ਬੱਚਾ ਦੀ ਸਹੀ ਸਿਹਤ ਸੰਭਾਲ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਉਹਨਾਂ ਦੱਸਿਆ ਕਿ ਇਸ ਸਮੇਂ ਸੀ ਐਚ ਓ ਅਤੇ ਏ ਐਨ ਐਮ ਓ ਨੂੰ ਹਦਾਇਤ ਕੀਤੀ ਹੈ ਕਿ ਉਹ ਬਲਾਕ ਦੀਆਂ ਹਾਈ ਰਿਸਕ ਗਰਭਵਤੀ ਔਰਤਾਂ ਦਾ ਰਿਕਾਰਡ ਆਪੋ ਆਪਣੇ ਪਾਸ ਰੱਖਣ ਅਤੇ ਮਹੀਨੇ ਦੀ ਹਰ 9 ਤਾਰੀਕ ਨੂੰ ਬਲਾਕ ਪੱਧਰ ਤੇ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਿਤ ਕੈਂਪ ਵਿੱਚ ਹਾਈ ਰਿਸਕ ਗਰਭਵਤੀ ਔਰਤਾਂ ਨੂੰ ਲੈਕੇ ਆਉਣ ਤਾਂ ਜੋ ਉਹਨਾਂ ਨੂੰ ਸਹੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨਾਂ ਦਾ ਫੋਲੋ ਅੱਪ ਕੀਤਾ ਜਾ ਸਕੇ।ਇਸ ਸਮੇਂ ਬੀ ਈ ਈ ਹਰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ ਐਨ ਐਮ, ਸੀ ਐਚ ਓ ਅਤੇ ਆਸ਼ਾ ਵਰਕਰ ਘਰ ਘਰ ਗਰਭਵਤੀ ਔਰਤਾਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨ ਤਾਂ ਜੋ ਵੱਧ ਰਹੀ ਮੌਤ ਦਰ ਨੂੰ ਘਟਾਇਆ ਜਾ ਸਕੇ।ਇਸ ਸਮੇਂ ਵਿਸ਼ਾਲ ਕੁਮਾਰ ਬੀ ਐਸ ਏ , ਮਨਦੀਪ ਸਿੰਘ ਆਈ ਏ,ਸੀਨੀਅਰ ਸਹਾਇਕ ਨਰਿੰਦਰ ਸਿੰਘ,ਕਲਰਕ ਕਰਨਦੀਪ ਸਿੰਘ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਐਲ ਐਚ ਵੀ ਸਵਿੰਦਰ ਕੌਰ,ਐਲ ਐਚ ਵੀ ਸੁਰਿੰਦਰ ਕੌਰ,ਪ੍ਰਭਜੋਤ ਕੌਰ,ਗਗਨਦੀਪ ਕੌਰ,ਸੁਪਰੀਤ ਕੌਰ,ਜਸਪ੍ਰੀਤ ਕੌਰ,ਰਜਵੰਤ ਕੌਰ,ਇੰਦਰਜੀਤ ਕੌਰ,ਕੁਲਜੀਤ ਕੌਰ,ਸੂਰਜ ਦੇਵਗਨ ਆਦਿ ਹਾਜ਼ਰ ਸਨ।
Comments (0)
Facebook Comments (0)