ਦਿੱਲੀ ’ਚ ਸੁਰੱਖਿਆ ਬਲਾਂ ਵਲੋਂ ਸਿੱਖ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ, ਵੀਡੀਓ ਵਾਇਰਲ

ਦਿੱਲੀ ’ਚ ਸੁਰੱਖਿਆ ਬਲਾਂ ਵਲੋਂ ਸਿੱਖ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ, ਵੀਡੀਓ ਵਾਇਰਲ

ਨਵੀਂ ਦਿੱਲੀ :

ਦਿੱਲੀ 'ਚ ਸ਼ਰਮਸਾਰ ਕਾਰਨ ਵਾਲੀ ਘਟਨਾਂ ਸਾਹਮਣੇ ਆਈ ਹੈ, ਜਿਥੋਂ ਦੇ ਮਾਇਆਪੁਰੀ 'ਚ ਸੀਲਿੰਗ ਮਾਮਲੇ ਨੂੰ ਲੈ ਕੇ ਵਪਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਪਹਿਲਾ ਪੱਥਰਬਾਜ਼ੀ ਹੋਈ ਅਤੇ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀਡਿਓ ਬਣਾ ਰਹੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾ ਉਨ੍ਹਾਂ ਦੀ ਇੱਟਾਂ ਤੇ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿਤੀ। ਦਰਅਸਲ, ਦਿੱਲੀ ਦੇ ਮਾਇਆਪੁਰੀ ਕਬਾੜ ਏਰੀਏ ’ਚ ਐਨਜੀਟੀ ਦੇ ਹੁਕਮਾਂ ਤੇ ਅੱਜ ਪ੍ਰਦੂਸ਼ਣ ਦੇ ਨਾਮ ’ਤੇ ਕਬਾੜ ਦੀਆਂ ਦੁਕਾਨਾਂ ਤੇ ਕੁਝ ਕਾਰਖ਼ਾਨਿਆਂ ਨੂੰ ਸੀਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੁਝ ਲੋਕਾਂ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਇਸ ਦੌਰਾਨ ਉਨ੍ਹਾਂ ਵਲੋਂ ਵੀਡੀਓ ਬਣਾ ਰਹੇ ਇਕ ਸਿੱਖ ਦੇ ਢਿੱਡ ’ਚ ਲੱਤ ਮਾਰੀ ਗਈ ਤੇ ਦੂਜੇ ਦੇ ਸਰ ਤੇ ਇੱਟ ਨਾਲ ਵਾਰ ਕੀਤੇ ਗਏ। ਇਸ ਮਾਮਲੇ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ।