ਤੂਫ਼ਾਨ ਪੀੜਤਾਂ ਦੀ ਮਦਦ ਲਈ ਰੱਬ ਦਾ ਰੂਪ ਬਣ ਕੇ ਬਹੁੜੀ ਖ਼ਾਲਸਾ ਏਡ ਸੰਸਥਾ
Wed 8 May, 2019 0ਉੜੀਸਾ :
ਖ਼ਾਲਸਾ ਏਡ ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖਾਲੀ ਨਹੀਂ ਜਾਣ ਦਿੱਤਾ ਜਦੋਂ ਦੁਨੀਆਂ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ 'ਤੇ ਉਨ੍ਹਾਂ ਨੇ ਪੀੜਤਾਂ ਦੀ ਬਾਂਹ ਨਾ ਫੜੀ ਹੋਵੇ। ਪਿਛਲੇ ਦਿਨੀਂ ਉੜੀਸਾ 'ਚ ਆਏ ਫ਼ਾਨੀ ਤੂਫ਼ਾਨ ਨੇ ਉੱਥੇ ਕਾਫ਼ੀ ਤਬਾਹੀ ਮਚਾਈ ਸੀ। ਸਰਕਾਰ ਵੱਲੋਂ ਪਹਿਲਾਂ ਕੀਤੇ ਪੁਖ਼ਤਾ ਪ੍ਰਬੰਧਾਂ ਕਾਰਨ ਜ਼ਿਆਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਤੂਫ਼ਾਨ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਹਜ਼ਾਰਾਂ ਲੋਕਾਂ ਦੇ ਘਰ ਢਹਿ ਗਏ। ਉਨ੍ਹਾਂ ਨੂੰ ਦੂਜੀਆਂ ਥਾਵਾਂ 'ਤੇ ਪਨਾਹ ਲੈਣੀ ਪੈ ਰਹੀ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਦਾ ਸਹਾਰਾ ਬਣੀ ਹੈ 'ਖਾਲਸਾ ਏਡ'। ਲੋਕਾਂ ਦੀ ਮਦਦ ਲਈ ਰੋਜ਼ਾਨਾ ਲੰਗਰ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਪ੍ਬੰਧ ਕੀਤਾ ਜਾ ਰਿਹਾ ਹੈ।
Comments (0)
Facebook Comments (0)