ਗੱਦਿਆਂ ਤੇ ਪਲਾਸਟਿਕ ਫਰਨੀਚਰ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ - ਲੱਖਾਂ ਦਾ ਹੋਇਆ ਨੁਕਸਾਨ
Thu 13 Jun, 2019 0ਮੋਹਾਲੀ, 13 ਜੂਨ 2019 - ਖਰੜ-ਮੋਹਾਲੀ ਹਾਈਵੇਅ 'ਤੇ ਦੇਸੀ ਮਾਜਰਾ ਪਿੰਡ 'ਚ ਹਾਈਵੇਅ ਦੇ ਕਿਨਾਰੇ ਗੱਦਿਆਂ ਤੇ ਪਲਾਸਟਿਕ ਫਰਨੀਚਰ ਦੇ ਚਾਰ ਮੰਜ਼ਿਲਾ ਸ਼ੋਅਰੂਮ 'ਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ। ਮਹਿਜ਼ 10 ਮਿੰਟਾਂ 'ਚ ਅੱਗ ਸਾਰੀ ਬਿਲਡਿੰਗ 'ਚ ਫੈਲ ਗਈ। ਕੁਝ ਮਿੰਟਾਂ 'ਚ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਨੂੰ ਪੌਣਾ ਘੰਟਾ ਲੱਗ ਗਿਆ। ਇਸ ਅੱਗ 'ਚ ਸ਼ੋਅਰੂਮ 'ਚ ਰੱਖਿਆ ਸਮਾਨ ਤੇ ਬਿਡਲਿੰਗ ਬੁਰੀ ਤਰ੍ਹਾਂ ਜਲ ਗਈ। ਅੱਗ ਲੱਗਣ ਦੇ ਕਾਰਨ ਸ਼ੋਅਰੂਮ ਦੇ ਮਾਲਕ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਿਆ ਹੈ ਜਿਸਦਾ ਫਿਲਹਾਲ ਅਨੁਮਾਨ ਨਹੀਂ ਲਾਇਆ ਜਾ ਸਕਿਆ ਹੈ। ਅੱਜ ਦੀ ਸੂਚਨਾ ਮਿਲਦਿਆਂ ਹੀ ਜਿਥੇ ਖਰੜ ਸਦਰ ਪੁਲਿਸ ਅਤੇ ਟ੍ਰੈਫਿਕ ਪੁਲਿਸ ਨੇ ਮੌਕਾ ਸਾਂਭਦਿਆਂ ਲੋਕਾਂ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਿਆ।
ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ੳਨ੍ਹਾਂ ਦੀ ਪਤਨੀ ਸਾਰਾ ਬਿਜ਼ਨੈੱਸ ਸੰਭਾਲਦੇ ਹਨ। ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਦੁਆਰਾ ਸ਼ੋਅਰੂਮ ਖੋਲ੍ਹਿਆ ਗਿਆ ਸੀ। ਜਿਸ 'ਚ ਪਲਾਸਟਿਕ ਤੇ ਸਟੀਲ ਫਰਨੀਚਰ ਤੋਂ ਇਲਾਵਾ ਗੱਦੇ, ਪਰਦੇ, ਕਾਰਪੈੱਟ ਸਮੇਤ ਆਦਿ ਹੋਰ ਸਮਾਨ ਦੀ ਵਿਕਰੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ ਨੂੰ ਉਨ੍ਹਾਂ ਦੀ ਪਤਨੀ ਦਾ ਫੋਨ ਆਇਆ ਤੇ ਜਦੋਂ ਉਨ੍ਹਾਂ ਨੂੰ ਸ਼ੋਅਰੂਮ 'ਚ ਅੱਗ ਲੱਗਣ ਬਾਰੇ ਪਤਾ ਲੱਗਾ। ਉਨ੍ਹਾਂ ਦੀ ਪਤਨੀ ਅਨੁਸਾਰ ਦੁਪਹਿਰ ਢਾਈ ਵਜੇ ਦੇ ਕਰੀਬ ਉਹ ਆਪਣੇ ਸ਼ੋਅਰੂਮ 'ਚ ਸਨ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਤੋਂ ਕੁਝ ਦੂਰੀ 'ਤੇ ਲੱਗੇ ਬਿਜਲੀ ਟ੍ਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਇਆ ਜਿਸ ਤੋਂ ਬਾਅਦ ਅਚਾਨਕ ਉਨ੍ਹਾਂ ਦੇ ਮੀਟਰ ਬਕਸੇ 'ਚ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਧਮਾਕੇ ਨਾਲ ਦੁਕਾਨ 'ਚ ਹੋਈ ਵਾਇਰਿੰਗ 'ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਜਲਦੀ ਲੱਗੀ ਕਿ ਕਿਸੇ ਨੂੰ ਅੱਗ ਬੁਝਾਉਣ ਵਾਲੇ ਯੰਤਰ ਚੁੱਕਣ ਦਾ ਸਮਾਂ ਵੀ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਅੱਗ ਕਾਰਨ ਸਾਹਮਣੇ ਹਾਈਵੇਅ 'ਤੇ ਜਾਮ ਲੱਗ ਗਿਆ ਅਤੇ ਟ੍ਰੈ਼ਫਿਕ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਅਤੇ ਜਿੰਨ੍ਹਾਂ ਨੇ ਅੱਗ ਬੁਝਾਉਣ 'ਚ ਮਦਦ ਕੀਤੀ।
Comments (0)
Facebook Comments (0)