ਹਵਾਈ ਅੱਡਿਆਂ ਦੇ ਚਾਰਜਾਂ ਵਿਚ ਹੋ ਸਕਦੀ ਹੈ ਭਾਰੀ ਕਟੌਤੀ

ਹਵਾਈ ਅੱਡਿਆਂ ਦੇ ਚਾਰਜਾਂ ਵਿਚ ਹੋ ਸਕਦੀ ਹੈ ਭਾਰੀ ਕਟੌਤੀ

ਨਵੀਂ ਦਿੱਲੀ:

ਜਲਦ ਹੀ ਹਵਾਈ ਮੁਸਾਫ਼ਰਾਂ ਨੂੰ ਇਕ ਸ਼ਾਨਦਾਰ ਤੋਹਫ਼ਾ ਮਿਲ ਸਕਦਾ ਹੈ। ਯਾਤਰੀ ਤੇ ਪਾਰਕਿੰਗ ਚਾਰਜ ਲਗਪਗ 17 ਹਵਾਈ ਅੱਡਿਆਂ ਉਤੇ ਘੱਟ ਹੋ ਸਕਦੇ ਹਨ, ਜਿਸ ਨਾਲ ਹਵਾਈ ਜਹਾਜ਼ ਕੰਪਨੀਆਂ ਨੂੰ ਰਾਹਤ ਮਿਲੇਗੀ ਤੇ ਇਸ ਦਾ ਫ਼ਾਇਦਾ ਨਾਲ ਹੀ ਮੁਸਾਫ਼ਰਾਂ ਨੂੰ ਵੀ ਹੋਵੇਗਾ। ਜਾਣਕਾਰੀ ਮੁਤਾਬਿਕ,

ਸਰਕਾਰ ਹਵਾਈ ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਏਅਰਪੋਰਟ ਇਕਨੋਮਿਕ ਰੈਗੂਲੇਟਰੀ ਅਥਾਰਿਟੀ (ਏਈਆਰਏ) ਦੇ ਦਾਇਰੇ ਵਿਚ ਆਉਂਦੇ ਹਵਾਈ ਅੱਡਿਆਂ ਦੀ ਗਿਣਤੀ ਘਟਾਉਣ ਲਈ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਅਥਾਰਿਟੀ ਕੋਲ ਸਾਲਾਨਾ 15 ਲੱਖ ਤੋਂ ਵੱਧ ਹਵਾਈ ਮੁਸਾਫ਼ਰਾਂ ਨੂੰ ਕਵਰ ਕਰਨ ਵਾਲੇ ਪ੍ਰਮੁੱਖ ਹਵਾਈ ਅੱਡਿਆਂ ਦੇ ਚਾਰਜ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਹੀ ਰਹਿ ਜਾਵੇਗੀ।

ਜਦਕਿ ਬਾਕੀ 17 ਹਵਾਈ ਅੱਡਿਆਂ ਦੇ ਚਾਰਜ ਸ਼ਹਿਰੀ Aviation Ministry ਵੱਲੋਂ ਨਿਰਧਾਰਤ ਕੀਤੇ ਜਾਣਗੇ। ਮੰਤਰਾਲੇ ਦੇ ਹੱਥ ਚਾਰਜ ਦਾ ਫ਼ੈਸਲਾ ਕਰਨ ਦੀ ਕਮਾਨ ਹੋਣ ਦਾ ਮਤਲਬ ਹੈ ਕਿ ਏਅਰਲਾਈਨਜ਼ ਤੇ ਹਵਾਈ ਮੁਸਾਫ਼ਰਾਂ ਨੂੰ ਡੈਰਿਫ਼ ਚਾਰਜਾਂ ਵਿਚ ਵੱਡੀ ਰਾਹਤ ਮਿਲ ਸਕਦੀ ਹੈ।