
ਮਾਂ ਬਿਨਾ ਘਰ ਨਾ ਕੋਈ ਫੱਬੇ------ਪ੍ਰੀਤ ਰਾਮਗੜ੍ਹੀਆ
Mon 16 Sep, 2019 0
( ਮਾਂ ਬਿਨਾਂ ਘਰ ਨਾ ਕੋਈ ਫੱਬੇ )
ਤਾਰੇ ਚਮਕਣ ਵਿਚ ਆਸਮਾਨ
ਚੰਨ ਫੇਰ ਵੀ ਤਨਹਾ ਜਿਹਾ ਲੱਗੇ
ਚਾਹੁਣ ਭਾਵੇਂ ਲੱਖ ਹਜ਼ਾਰ
ਮਾਂ ਬਿਨਾਂ ਘਰ ਨਾ ਕੋਈ ਫੱਬੇ...
ਰੱਖਦੀ ਬੰਨ ਕੇ ਮਾਂ
ਮਕਾਨ ਨੂੰ ਘਰ ਬਣਾਉਂਦੀ
ਖੁਸ਼ੀਆਂ ਦੇ ਤਾਜ ਬੱਚਿਆਂ ਦੇ ਸਿਰ ਸਜਾਉਂਦੀ
ਹੁੰਦਾ ਜੇ ਬਸ ਮਾਂ ਦੇ
ਚੁਣ -ਚੁਣ ਸੁੱਖ ਇਕੱਠੇ ਕਰ ਲੈ ਆਉਂਦੀ
ਹੁੰਦੀ ਨਾ ਨਾਰਾਜ਼ ਕਦੇ
ਕਿਸਮਤ ਬੂਹਾ ਵਾਰ ਵਾਰ ਖੜਕਾਉਂਦੀ ....
ਦੇਖ ਕੇ ਤੇਰਾ ਪਿਆਰ ਦੁਲਾਰ
ਭੁੱਲ ਗਿਆ ਚੰਨ ਕਲਾਵਾਂ
ਧਰਤੀ ਨੇੜੇ ਨੂੰ ਹੋ - ਹੋ ਤੱਕਦਾ
ਮਿਲ ਜਾਵੇ ਜੇ ਪਿਆਰ ਮਾਂ ਦਾ
ਫੇਰ ਨਾ ਕੋਈ ਮੇਰੇ ਵਰਗਾ.....
ਮਾਂ ਸ਼ਬਦ ਵਿਚ ਜਗ ਸਾਰਾ
ਵਜੂਦ ਆਪਣਾ ਪਾ ਗਿਆ
ਰੱਬ ਦੀ ਅਨੋਖੀ ਰਚਨਾ
ਮਮਤਾ ਦੀ ਮੂਰਤ , ਜਗਤ ਜਨਣੀ
ਮਾਂ ਤੇਰੇ ਰੂਪ 'ਚ ਦੁਨੀਆ ਨੇ
ਦਰਸ਼ਨ ਰੱਬ ਦਾ ਧਰਤੀ ਤੇ ਪਾ ਲਿਆ
ਕਰੀਂ ਮਿਹਰ ਏਨੀ ਕੁ ਦਾਤਿਆ
" ਪ੍ਰੀਤ " ਫਰਜ਼ ਪੁੱਤ ਦੇ ਨਿਭਾ ਦੇਵੇ
ਰਹੇ ਨਾ ਕੋਈ ਚਾਅ ਅਧੂਰਾ
ਜਿਹੜਾ ਰੂਹ ਮੇਰੀ ਤੇ ਗੁਨਾਹ ਹੋਵੇ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)