ਡਾਕਟਰ ਗੁਰਪ੍ਰੀਤ ਸਿੰਘ ਰਾਏ ਨਵ ਨਿਯੁਕਤ ਸਿਵਲ ਸਰਜਨ ਤਰਨ ਤਾਰਨ ਨੂੰ ਕੀਤਾ ਸਨਮਾਨਿਤ।
Wed 21 Aug, 2024 0ਚੋਹਲਾ ਸਾਹਿਬ 21 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਬੀਤੇ ਦਿਨੀਂ ਡਾਕਟਰ ਭਾਰਤ ਭੂਸ਼ਣ ਸਿਵਲ ਸਰਜਨ ਤਰਨ ਤਾਰਨ ਦੀ ਬਦਲੀ ਹੋਣ ਤੋਂ ਬਾਅਦ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਸਿਵਲ ਸਰਜਨ ਤਰਨ ਤਾਰਨ ਦਾ ਅਹੁਦਾ ਸੰਭਾਲਿਆ ਗਿਆ ਹੈ ਜਿਸਤੇ ਅੱਜ ਆਮ ਆਦਮੀਂ ਕਲੀਨਿਕ ਮੈਡੀਕਲ ਅਫਸਰ ਐਸੋਸੀਏਸ਼ਨ ਪੰਜਾਬ ਵੱਲੋਂ ਨਵ ਨਿਯੁਕਤ ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।ਇਸ ਸਮੇਂ ਨਵਨਿਯੁਕਤ ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਕੇਂਦਰਾਂ ਵਿੱਚ ਹਰ ਬਿਮਾਰੀ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਮੁਫ਼ਤ ਜਾਂਚ ਕਰਵਾਉਣ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।ਇਸ ਸਮੇਂ ਆਮ ਆਦਮੀਂ ਕਲੀਨਿਕ ਮੈਡੀਕਲ ਅਫਸਰ ਐਸੋਸੀਏਸ਼ਨ ਪੰਜਾਬ ਪ੍ਰਧਾਨ ਡਾਕਟਰ ਤਲਵਿੰਦਰ ਸਿੰਘ ਲਾਲਪੁਰ,ਮੀਤ ਪ੍ਰਧਾਨ ਡਾਕਟਰ ਗੁਰਮਿੰਦਰ ਸਿੰਘ ਸੰਧੂ,ਮੀਤ ਪ੍ਰਧਾਨ ਡਾਕਟਰ ਰਮਨਦੀਪ ਕੌਰ ਮੈਡੀਕਲ ਅਫਸਰ,ਡਾਕਟਰ ਸੁਖਮਨਪ੍ਰੀਤ ਕੌਰ,ਡਾਕਟਰ ਹਰਲੀਨ ਕੌਰ,ਡਾਕਟਰ ਰਚਨਾ ਸਿੰਘ,ਡਾਕਟਰ ਤੇਰਾ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)