
ਸਰਹਾਲੀ ਸਾਹਿਬ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਬਰੈਂਪਟਨ ਵਿਖੇ ਮਹਾਨ ਗੁਰਮਤਿ ਸਮਾਗਮ ਹੋਇਆ
Wed 21 Aug, 2024 0
ਚੋਹਲਾ ਸਾਹਿਬ 21 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਨੇਡਾ ਵਿੱਚ ਚੱਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਲਗਾਤਾਰ ਜਾਰੀ ਹਨ। ਅੱਜ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਅਤੇਸੰਤ ਬਾਬਾ ਚਰਨ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੀ ਯਾਦ ਵਿੱਚ ਬਰੈਂਪਟਨ ਵਿਖੇ ਮਹਾਨ ਗੁਰਮਤਿ ਸਮਾਗਮ ਹੋਇਆ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਦੀਵਾਨ ਸੱਜਿਆ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ। ਇਲਾਹੀ ਬਾਣੀ ਦੇ ਕੀਰਤਨ ਦੌਰਾਨ ਉਨਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਵੀ ਪਾਈ ਅਤੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕੀਤੀ। ਬਾਬਾ ਜੀ ਤੋਂ ਉਪਰੰਤ ਭਾਈ ਸ਼ਿਵਦੇਵ ਸਿੰਘ ਜੀ (ਹਜ਼ੂਰੀ ਰਾਗੀ ਗੁ। ਜੋਤ ਪ੍ਰਕਾਸ਼ )ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਜੀ ਨੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ, ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੇ ਜੀਵਨ ਅਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਭਾਈ ਬਲਜੀਤ ਸਿੰਘ ਗਿੱਲ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ। ਗ੍ਰੰਥੀ ਭਾਈ ਯਾਦਵਿੰਦਰ ਸਿੰਘ ਜੀ ਅਤੇ ਭਾਈ ਅਕਾਸ਼ਦੀਪ ਸਿੰਘ ਜੀ ਦੀਵਾਨ ਵਿਚ ਸੇਵਾ ਨਿਭਾਈ। ਸ। ਪਵਨਜੀਤ ਸਿੰਘ ਮਾਨ (ਐਲ।ਐਲ।ਬੀ।) ਨੇ ਸਮਾਗਮ ਦੇ ਅਸਥਾਨ ਲਈ ਆਪਣਾ ਫਾਰਮ ਹਾਊਸ ਸੇਵਾ ਲਈ ਹਾਜ਼ਰ ਕੀਤਾ। ਸਾਰਾ ਦਿਨ ਸਮਾਗਮ ਵਿੱਚ ਸੰਗਤਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਿਲਆ। ਇਸ ਮੌਕੇ ਸ।ਪਵਨਜੀਤ ਸਿੰਘ ਜੀ ਮਾਨ (ਐਲ।ਐਲ।ਬੀ) ਵੱਲੋਂ ਫਰੀ ਨੋਟਰੀ ਦਾ ਅਤੇ ਕੁਆਂਟਿਸ ਇਮੀਗ੍ਰੇਸ਼ਨ ਵੱਲੋਂ ਇਮੀਗਰੇਸ਼ਨ ਸੇਵਾਵਾਂ ਲਈ ਫ੍ਰੀ ਕੰਸਲਟੇਸ਼ਨ ਕੈਂਪ ਲਗਾਇਆ ਗਿਆ। ਟਰਬਨ ਕੋਚ ਸ। ਗੁਰਸੇਵਕ ਸਿੰਘ ਵਲੋਂ ਸੁੰਦਰ ਦਸਤਾਰ ਸਜਾਉਣ ਦੀ ਪ੍ਰੇਰਨਾ ਹਿਤ ਸਮਾਗਮ ਵਿੱਚ ਦਸਤਾਰ ਕੈਂਪ ਵੀ ਸਾਰਾ ਦਿਨ ਚੱਲਿਆ। ਸ। ਦਲਜੀਤ ਸਿੰਘ ਮਾਸਟਰ, ਮਿਹਰ ਸਿੰਘ ਬਰੈਂਪਟਨ, ਕਵਲਜੀਤ ਸਿੰਘ ਸਰੀ, ਮਾਨਵ ਸਿੰਘ ਅਤੇ ਹੋਰ ਕਈ ਗੁਰਸਿੱਖਾਂ ਨੇ ਸਮੂਹ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ।
Comments (0)
Facebook Comments (0)