ਸਰਕਾਰੀ ਹਾਈ ਸਕੂਲ ਡੇਹਰਾ ਸਾਹਿਬ ਵਿਖੇ "ਹਰਬਲ ਬੂਟੇ ਲਗਾਉ ਤੇ ਬੀਮਾਰੀਆਂ ਭਜਾਓ" ਵਿਸੇ ਤੇ ਸੈਮੀਨਾਰ ਕਰਵਾਇਆ।

ਸਰਕਾਰੀ ਹਾਈ ਸਕੂਲ ਡੇਹਰਾ ਸਾਹਿਬ ਵਿਖੇ "ਹਰਬਲ ਬੂਟੇ ਲਗਾਉ ਤੇ ਬੀਮਾਰੀਆਂ ਭਜਾਓ"  ਵਿਸੇ ਤੇ ਸੈਮੀਨਾਰ ਕਰਵਾਇਆ।

ਫਤਿਆਬਾਦ 22 ਜੁਲਾਈ 2018 (ਰਾਏ,ਵਰਿੰਦਰ ਗਿੱਲ )

ਸਰਕਾਰੀ ਹਾਈ ਸਕੂਲ ਡੇਹਰਾ ਸਾਹਿਬ ਵਿਖੇ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਅਤੇ ਸੰਮੂਹ ਸਟਾਫ ਦੇ ਸਹਿਯੋਗ ਨਾਲ "ਹਰਬਲ ਬੂਟੇ ਲਗਾਓ ਅਤੇ ਬੀਮਾਰੀਆਂ ਭਜਾਓ" ਦੇ ਵਿਸੇ ਤੇ ਸੇਮੀਨਾਰ ਕਰਵਾਇਆ ਗਿਆ। ਇਸ ਮੌਕੇ ਹਰਦਿਆਲ ਸਿੰਘ ਘਰਿਆਲਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅੱਜ ਕੱਲ੍ਹ ਸਾਡੇ ਖਾਣ-ਪੀਣ ਪੀਣ ਅਤੇ ਸਾਡੀਆਂ ਬੁਰੀਆਂ ਆਦਤਾਂ ਕਾਰਨ ਅਸੀਂ ਸਾਰੇ ਬਹੁਤ ਸਾਰੀਆਂ ਬੀਮਾਰੀਆ ਦਾ ਸ਼ਿਕਾਰ ਹੋਏ ਫਿਰਦੇ ਹਾਂ। ਉਹਨਾਂ ਕਿਹਾ ਕਿ ਸਾਡੀਆਂ ਫਸਲਾਂ ਉਤੇ ਜ਼ਹਿਰੀਲੀਆਂ ਕੀੜੇ ਮਾਰ ਦਵਾਈਆਂ ਦੇ ਸਪਰੇਆਂ ਕਾਰਨ ਸਾਡੀਆਂ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਜ਼ਹਿਰੀਲੀਆਂ ਹੋ ਚੁਕੀਆਂ ਹਨ। ਜਿਨ੍ਹਾਂ ਦੇ ਖਾਣ ਨਾਲ ਅਸੀਂ ਬੀਮਾਰੀਆਂ ਤੋਂ ਪੀੜਤ ਹਾਂ।ਉਹਨਾ ਕਿਹਾ ਕਿ ਅਸੀਂ ਆਪਣੇ ਘਰਾਂ ਵਿੱਚ ਹਰਬਲ ਬੂਟੇ ਲਗਾ ਕੇ ਅਤੇ ਉਹਨਾਂ ਦਾ ਸੇਵਨ ਕਰ ਕੇ ਅਸੀਂ  ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਹਰਬਲ ਬੂਟੇ ਜਿਵੇਂ ਅਰਜਨ, ਅਲੋਵੀਰਾ, ਅਸ਼ਵਗੰਧਾ,ਚੁਲਾਈ, ਤੁਲਸੀ,ਕੜੀ ਪੱਤਾ,ਹਾਰ ਸ਼ਿੰਗਾਰ, ਆਂਵਲਾ ਅਤੇ ਸੁਹੰਜਣਾ ਆਦਿ ਬੂਟੇ ਲਗਾ ਕਿ ਅਤੇ ਇਹਨਾ ਦਾ ਸੇਵਨ ਕਰ ਕੇਅਸੀਂ ਤੰਦਰੁਸਤ ਰਹਿ ਸਕਦੇ ਹਾਂ। ਇਸ ਮੌਕੇ  ਪ੍ਰਿੰਸੀਪਲ ਨਿਰਮਲ ਸਿੰਘ ਨੇ ਦੱਸਿਆ ਕਿ ਸੁਹੰਜਣੇ ਦਾ ਬੂਟਾ ਲਗਭਗ ਤਿੰਨ ਸੌ ਬੀਮਾਰੀਆਂ ਦਾ ਇਲਾਜ ਕਰਦਾ ਹੈ। ਇਸ ਮੌਕੇ ਸਕੂਲ ਵਿੱਚ ਤਕਰੀਬਨ 200  ਸੁਹੰਜਣੇ ਦੇ ਬੂਟੇ ਲਗਵਾਏ ਗਏ। ਇਸ ਸਮੈ ਸਮੂੰਹ ਸਕੂਲ ਸਟਾਫ ਵੀ ਹਾਜਰ ਸੀ।