ਪਟਿਆਲਾ ਥਾਣੇ ਵਿੱਚ ਨੌਜਵਾਨ ਨਾਲ ਕੁੱਟਮਾਰ ਕਰਨ ਵਾਲੇ ਥਾਣੇਦਾਰ ਤੇ ਪਰਚਾ ਹੋਇਆ ਦਰਜ
Wed 8 Aug, 2018 0ਪਟਿਆਲਾ 8 ਅਗਸਤ 2018
ਸਨੌਰ ਪੁਲਿਸ ਥਾਣੇ ਵਿਚ ਬੀਤੇ ਦਿਨੀ ਨਾਜਾਇਜ਼ ਹਿਰਾਸਤ ਚ ਰੱਖਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਕਾਰਵਾਈ ਕਰਦਿਆਂ ਪਹਿਲਾਂ ਜਿਥੇ ਐੱਸ ਐੱਸ ਪੀ ਪਟਿਆਲਾ ਮਨਦੀਪ ਸਿੰਘ ਨੇ ਏ ਐੱਸ ਆਈ ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਮੁਅਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਉਥੇ ਉਸ ਵਿਰੁੱਧ ਅੱਜ ਨੌਜਵਾਨਾਂ ਨਾਲ ਕੁੱਟਮਾਰ ਕਰਨ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕੇਸ ਐੱਸ ਪੀ ਸਿਟੀ ਐੱਸ ਪੀ ਸਿਟੀ ਸ ਕੇਸਰ ਸਿੰਘ ਵਲੋਂ ਕੀਤੀ ਗਈ ਤਫਤੀਸ਼ ਮਗਰੋਂ ਆਈ ਮੁਢਲੀ ਰਿਪੋਰਟ ਦੇ ਅਧਾਰ ਤੇ' ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਦਰਜ ਕੀਤੇ ਗਏ ਇਸ ਮਾਮਲੇ ਦੀ ਅਗਲੇਰੀ ਪੜਤਾਲ ਡੀ ਐੱਸ ਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਕਰਨਗੇ।
Comments (0)
Facebook Comments (0)