
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦਾ ਸੇਵਾ ਕਾਰਜ ਵੱਡੇ ਪੱਧਰ ਤੇ ਜਾਰੀ
Tue 13 Aug, 2024 0
ਚੋਹਲਾ ਸਾਹਿਬ 13 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ )
ਵੱਧ ਰਹੀ ਗਲੋਬਲ ਵਾਰਮਿੰਗ ਵਿਸ਼ਵ ਪੱਧਰੀ ਸਮੱਸਿਆ ਹੈ, ਜਿਸ ਨੂੰ ਕਾਬੂ ਕਰਨ ਲਈ ਹਰਿਆਵਲ ਲਹਿਰ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ।ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਹਰ ਸਾਲ ਵਾਤਾਵਰਨ ਸੰਭਾਲ ਲਈ ਹਮੇਸ਼ਾ ਜਾਗਰੂਕ ਪੱਧਰ ਤੇ ਵੱਡੇ ਯਤਨ ਕਰਦੇ ਰਹੇ ਹਨ। ਬਾਬਾ ਜੀ ਵੱਲੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਂਦੇ ਹਨ। ਭਾਵੇਂ ਇਹਨੀਂ ਦਿਨੀ ਸੰਤ ਬਾਬਾ ਸੁੱਖਾ ਸਿੰਘ ਜੀ ਕਨੇਡਾ ਵਿੱਚ ਗੁਰਮਤਿ ਪ੍ਰਚਾਰ ਫੇਰੀ ੋਤੇ ਹਨ, ਪ੍ਰੰਤੂ ਉਹਨਾਂ ਵੱਲੋਂ ਕੀਤੀਆਂ ਹਿਦਾਇਤਾਂ ਮੁਤਾਬਕ ਪੰਜਾਬ ਵਿਚ ਪੌਦੇ ਲਗਾਉਣ ਦੇ ਢੁਕਵੇਂ ਸਮੇਂ ਨੂੰ ਵਰਤਦਿਆਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਇਹ ਸੇਵਾ ਕਾਰਜ ਵੱਡੇ ਪੱਧਰ ਤੇ ਚੱਲ ਰਿਹਾ ਹੈ। ਇਸ ਹਫਤੇ ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ 54 ਉੱਤੇ ਪੌਦੇ ਲਗਾਉਣ ਦੀ ਸੇਵਾ ਚੱਲ ਰਹੀ ਹੈ। ਸੰਗਤਾਂ ਨਾਲ ਇਸ ਮੌਕੇ ਜਥੇਦਾਰ ਬੀਰਾ ਸਿੰਘ, ਜਥੇਦਾਰ ਥਲਬੀਰ ਸਿੰਘ ਜੀ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਹਿੰਮਤ ਸਿੰਘ ਅਰਜਨ ਸਿੰਘ ਸੰਧੂ ਸਮਾਜ ਸੇਵੀ, ਭਾਈ ਜਗਜੀਤ ਸਿੰਘ, ਭਾਈ ਜਗਮੋਹਨ ਸਿੰਘ ਅਤੇ ਹੋਰ ਕਈ ਗੁਰਸਿੱਖ ਸੇਵਾ ਵਿੱਚ ਰੋਜਾਨਾ ਹਾਜ਼ਰ ਹੁੰਦੇ ਹਨ।
Comments (0)
Facebook Comments (0)