ਹਾਈਵੇ ਤੇ ਲੱਗੇ ਧਰਨੇ ਲਈ ਬਾਬਾ ਪ੍ਰਗਟ ਸਿੰਘ ਨੇ ਪਹੁੰਚਾਇਆ ਲੰਗਰ
Thu 5 Nov, 2020 0ਹਾਈਵੇ ਤੇ ਲੱਗੇ ਧਰਨੇ ਲਈ ਬਾਬਾ ਪ੍ਰਗਟ ਸਿੰਘ ਨੇ ਪਹੁੰਚਾਇਆ ਲੰਗਰ
ਚੋਹਲਾ ਸਾਹਿਬ 5 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਿਸਾਨ-ਮਜਦੂਰ ਵਿਰੋਧੀ ਬਿੱਲ ਪਾਸ ਕਰਕੇ ਘੋਰ ਅਨਿਆਂ ਕੀਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਪ੍ਰਗਟ ਸਿੰਘ ਗੁਰਦੁਆਰਾ ਲੂੰਆਂ ਸਾਹਿਬ ਨੇ ਅੱਜ ਹਾਈਵੇ ਰੋੜ ਪੱਟੀ ਵਿਖੇ ਲੱਗੇ ਕਿਸਾਨ ਮਜਦੂਰ ਸਘੰਰਸ਼ ਕਮੇਟੀ ਦੇ ਧਰਨ ਮੌਕੇ ਕੀਤਾ।ਬਾਬਾ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮਜਦੂਰ ਸਘੰਰਸ਼ ਕਮੇਟੀਆਂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਸਾਰੇ ਹਾਈਵੇ ਜਾਮ ਕੀਤੇ ਗਏ ਸਨ ਜਿਸ ਤਹਿਤ ਅੱਜ ਪੱਟੀ ਮੌੜ ਤੇ ਵੀ ਕਿਸਾਨਾਂ ਵੱਲੋਂ ਭਾਰੀ ਇੱਕਠ ਕਰਕੇ ਜਾਮ ਲਗਾਇਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਕਾ ਲੰਗਰ ਪਹੰੁਚਾਇਆ ਗਿਆ ਹੈ।ਉਹਨਾਂ ਕਿਹਾ ਕਿ ਉਹ ਹਰ ਤਰਾਂ ਨਾਲ ਕਿਸਾਨ ਮਜਦੂਰ ਸਘੰਰਸ਼ ਕਮੇਟੀ ਦੇ ਨਾਲ ਹਨ ਅਤੇ ਜਦ ਤੱਕ ਕੇਂਦਰ ਸਰਕਾਰ ਕਾਲਾ ਕਾਨੂੰਨ ਰੱਦ ਨਹੀਂ ਕਰਦੀ ਤੱਦ ਤੱਕ ਸਘੰਰਸ਼ ਜਾਰੀ ਰਹੇਗਾ।
Comments (0)
Facebook Comments (0)