ਟਰੰਪ ਨੇ ਕਿਹਾ ਕਿ "ਜੇ ਮੈਂ ਨਾ ਹੁੰਦਾ, ਤਾਂ 14 ਮਿੰਟਾਂ 'ਚ ਹਾਂਗ ਕਾਂਗ ਨੂੰ ਤਬਾਹ ਕਰ ਦਿੱਤਾ ਜਾਂਦਾ"।
Sun 24 Nov, 2019 0ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲੋਕਤੰਤਰ ਸਮਰਥਕ ਅੰਦੋਲਨ ਨੂੰ ਕੁਚਲਣ ਲਈ ਫ਼ੌਜੀਆਂ ਨੂੰ ਭੇਜਣ 'ਤੇ ਰੋਕ ਕੇ ਹਾਂਗ ਕਾਂਗ ਨੂੰ ਤਬਾਹ ਹੋਣ ਤੋਂ ਬਚਾ ਲਿਆ। ਟਰੰਪ ਨੇ ਕਿਹਾ ਕਿ "ਜੇ ਮੈਂ ਨਾ ਹੁੰਦਾ, ਤਾਂ 14 ਮਿੰਟਾਂ 'ਚ ਹਾਂਗ ਕਾਂਗ ਨੂੰ ਤਬਾਹ ਕਰ ਦਿੱਤਾ ਜਾਂਦਾ"। ਅਮਰੀਕੀ ਸੈਨੇਟ 'ਚ ਹਾਂਗ ਕਾਂਗ ਲੋਕਤੰਤਰ ਹਮਾਇਤੀਆਂ ਲਈ ਬਿੱਲ ਪੇਸ਼ ਕੀਤਾ ਗਿਆ ਸੀ। ਇਸ ਬਿਲ ਉੱਤੇ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਤੁਹਾਨੁੰ ਆਖਾਂਗਾ ਕਿ ਅਸੀਂ ਹਾਂਗ ਕਾਂਗ ਦੇ ਨਾਲ ਖੜਣਾ ਹੈ ਪਰ ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਖੜ੍ਹਾ ਹਾਂ। ਉਹ ਮੇਰੇ ਦੋਸਤ ਹਨ। ਉਹ ਇੱਕ ਬੇਮਿਸਾਲ ਵਿਅਕਤੀ ਹਨ। ਟਰੰਪ ਨੇ ਕਿਹਾ ਕਿ ਸ਼ੀ ਜਿਨਪਿੰਗ ਨੇ ਹਾਂਗ ਕਾਂਗ ਦੇ ਬਾਹਰ ਲੱਖਾਂ ਫ਼ੌਜੀ ਤੈਨਾਤ ਕੀਤੇ ਹੋਏ ਹਨ। ਉਹ ਅੰਦਰ ਨਹੀਂ ਜਾ ਰਹੇ ਕਿਉਂਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇੰਝ ਨਾ ਕਰਨ। ਅਜਿਹਾ ਕਰਨਾ ਤੁਹਾਡੀ ਵੱਡੀ ਭੁੱਲ ਹੋਵੇਗੀ। ਇਸ ਨਾਲ ਵਪਾਰਕ ਸੌਦੇ ਉੱਤੇ ਬਹੁਤ ਨਾਂਹ-ਪੱਖੀ ਪ੍ਰਭਾਵ ਪਵੇਗਾ। ਅਮਰੀਕੀ ਸੈਨੇਟ 'ਚ ਹਾਂਗ ਕਾਂਗ ਮਨੁੱਖੀ ਅਧਿਕਾਰ ਤੇ ਲੋਕਤੰਤਰ ਕਾਨੂੰਨ ਪਾਸ ਕੀਤਾ ਗਿਆ।
ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਲ ਉੱਤੇ ਹਸਤਾਖ਼ਰ ਕਰਨੇ ਹਨ। ਜਿਸ ਤੋਂ ਬਾਅਦ ਇਹ ਕਾਨੁੰਨ ਬਣ ਜਾਵੇਗਾ। ਸੈਨੇਟਰ ਡਿਕ ਡਰਬਿਨ ਨੇ ਕਿਹਾ ਕਿ ਸਦਨ ਨੇ ਬਿਲ ਪਾਸ ਕਰ ਦਿੱਤਾ। ਹੁਣ ਵਾਰੀ ਰਾਸ਼ਟਰਪਤੀ ਟਰੰਪ ਦੀ ਹੈ, ਜੋ ਇਸ ਉੱਤੇ ਹਸਤਾਖਰ ਕਰਨ ਤੇ ਇਹ ਸੰਕੇਤ ਦੇਣ ਕਿ ਅਮਰੀਕਾ, ਹਾਂਗ ਕਾਂਗ ਦੇ ਲੋਕਾਂ ਨਾਲ ਖੜ੍ਹਾ ਹੈ। ਪਿਛਲੇ ਛੇ ਮਹੀਨਿਆਂ ਤੋਂ ਲੋਕਤੰਤਰ ਦੇ ਹਮਾਇਤੀ ਹਾਂਗ ਕਾਂਗ ਸਰਕਾਰ ਦੇ ਉਸ ਬਿਲ ਦਾ ਵਿਰੋਧ ਕਰ ਰਹੇ ਹਨ, ਜਿਸ ਵਿਚ ਇਹ ਵਿਵਸਥਾ ਸੀ ਕਿ ਜੇ ਕੋਈ ਵਿਅਕਤੀ ਚੀਨ 'ਚ ਅਪਰਾਧ ਕਰਦਾ ਹੈ ਜਾਂ ਪ੍ਰਦਰਸ਼ਨ ਕਰਦਾ ਹੈ, ਤਾਂ ਉਸ ਵਿਰੁੱਧ ਹਾਂਗ ਕਾਂਗ 'ਚ ਨਹੀਂ, ਸਗੋਂ ਚੀਨ 'ਚ ਮੁਕੱਦਮਾ ਚਲਾਇਆ ਜਾਵੇਗਾ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਾਂਗ ਕਾਂਗ ਸਰਕਾਰ ਨੇ ਇਹ ਬਿਲ ਵਾਪਸ ਲੈ ਲਿਆ ਹੈ।
Comments (0)
Facebook Comments (0)